ਬਾਰਦਾਨਾ ਨਾ ਮਿਲਣ ਕਰਕੇ ਆੜ੍ਹਤੀ ਤੇ ਕਿਸਾਨ ਪਰੇਸ਼ਾਨ ਬਾਰਦਾਨੇ ਦੀ ਕਮੀ ਦੇ ਕਾਰਨ ਕੁਝ ਕਿਸਾਨ ਪਿਛਲੇ ਦਸ ਦਿਨਾਂ ਤੋਂ ਮੰਡੀਆਂ ਵਿਚ ਆਪਣੀ ਫਸਲ ਲੈ ਕੇ ਬੈਠੇ ਹਨ ਪਰ ਆੜ੍ਹਤੀਆਂ ਕੋਲ ਬਾਰਦਾਨਾ ਨਾ ਹੋਣ ਕਰਕੇ ਉਨ੍ਹਾਂ ਦੀ ਫਸਲ ਦੀ ਭਰਾਈ ਨਹੀਂ ਹੋ ਰਹੀ ਹੈ।ਬਾਰਦਾਨੇ ਨੂੰ ਲੈਕੇ ਪੰਜਾਬ ਸਰਕਾਰ ਦੇ ਦਾਅਵੇ ਹਵਾ, ਹਵਾ ਹੋਏ।ਬਾਰਦਾਨੇ ਦੀ ਘਾਟ ਅਤੇ ਮਾੜੇ ਪ੍ਰਬੰਧਾਂ ਨੂੰ ਲੈਕੇ ਕਿਸਾਨਾਂ ਅਤੇ ਆਮ ਪਾਰਟੀ ਵੱਲੋਂ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਉਨ੍ਹਾਂ ਕਥਿੱਤ ਦੋਸ਼ ਲਗਾਇਆ ਕਿ ਸਿਆਸੀ ਦਬਾਅ ਹੇਠ ਸਰਕਾਰੀ ਏਜੰਸੀਆਂ ਕਾਂਗਰਸ ਪਾਰਟੀ ਦੇ ਚਹੇਤਿਆਂ ਨੂੰ ਬਾਰਦਾਨਾਂ ਦੇ ਰਹੇ ਹਨ।ਬਾਰਦਾਨਾ ਨਾ ਮਿਲਣ ਕਰਕੇ ਆੜ੍ਹਤੀ ਤੇ ਕਿਸਾਨ ਪੰਜਾਬ ਸਰਕਾਰ ਤੋ ਪਰੇਸ਼ਾਨ
By -
April 22, 2021