ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਕਾਲੀ ਵੇਈਂ ਦੇ ਵਿੱਚ ਮੱਛੀਆਂ ਦਾ ਮਰਨਾ ਲਗਾਤਾਰ ਚੌਥੇ ਸਾਲ ਜਾਰੀ ਹੈ ਜਿਸ ਦਾ ਮੁੱਖ ਕਾਰਨ ਵੇਈ ਵਿੱਚ ਗੰਦੇ ਪਾਣੀਆਂ ਦਾ ਪੈਣਾ ਅਤੇ ਪਿੱਛੋਂ ਮੁਕੇਰੀਆਂ ਹਾਈਡਲ ਤੋਂ ਪਾਣੀ ਦਾ ਨਾ ਛੱਡਿਆ ਜਾਣਾ ਹੈ। ਇਸ ਸੰਬੰਧ ਵਿਚ ਸੀਚੇਵਾਲ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਪਵਿੱਤਰ ਕਾਲੀ ਵੇਈਂ ਵਿੱਚ ਕਪੂਰਥਲਾ, ਸੁਲਤਾਨਪੁਰ ਅਤੇ ਭੁਲਾਣਾ ਦੀਆਂ ਕਲੋਨੀਆਂ ਆਦਿ ਦਾ ਗੰਦਾ ਪਾਣੀ ਪੈਣਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਦਾ ਵਹਾਅ ਰੁਕ ਜਾਂਦਾ ਹੈ ਅਤੇ ਵੇਈਂ ਚ ਗੰਦਾ ਪਾਣੀ ਪੈਂਦਾ ਹੈ ਤਾਂ ਆਕਸੀਜਨ ਦੀ ਘਾਟ ਆ ਜਾਂਦੀ ਹੈ ਜਿਸ ਨਾਲ ਮੱਛੀਆਂ ਮਰਨੀਆਂ ਸ਼ੁਰੂ ਹੋ ਜਾਂਦੀਆ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਮੁਕੇਰੀਆਂ ਹਾਈਡਲ ਤੋਂ ਪਾਣੀ ਛੱਡਿਆ ਜਾਵੇ। ਕੁਝ ਦਿਨ ਪਹਿਲਾਂ ਪਾਣੀ ਛੱਡਿਆ ਗਿਆ ਸੀ । ਵੇਈਂ ਦੀ ਮੁਰੰਮਤ ਕਰਨ ਲਈ ਪਾਣੀ ਬੰਦ ਕਰ ਦਿੱਤਾ ਸੀ । ਉਸ ਦੇ ਕਾਰਨ ਗੰਦਾ ਪਾਣੀ ਕਾਲ਼ੀ ਵੇਈ ਚ ਆਉਂਣ ਕਾਰਨ ਪਾਣੀ ਚ ਆਕਸੀਜਨ ਦੇ ਘੱਟ ਹੋਣ ਕਰਕੇ ਮੱਛੀਆਂ ਦਾ ਮਰਨਾ ਜਾਰੀ ਹੈ।ਸਟੇਸ਼ਨ ਸੁਲਤਾਨ ਪੁਰ ਲੋਧੀ
By -
April 21, 2021