ਸੰਤ ਸੀਚੇਵਾਲ ਜੋ ਅੱਜ ਸਵੇਰੇ ਬੂਸੋਵਾਲ ਰੋਡ ਤੇ ਪਵਿੱਤਰ ਕਾਲੀ ਵੇਈਂ ਵਿੱਚੋਂ ਸੇਵਾਦਾਰ ਨਾਲ ਲੈ ਕੇ ਮਰੀਆਂ ਹੋਈਆਂ ਮੱਛੀਆਂ ਬਾਹਰ ਕੱਢ ਰਹੇ ਸਨ, ਨੇ ਦਸਿਆ ਕਿ ਮੁਕੇਰੀਆਂ ਹਾਈਡਲ ਪ੍ਰਾਜੈਕਟ ਤੋਂ ਮੁਰੰਮਤ ਦੇ ਕਾਰਨ ਪਾਣੀ ਨਾ ਛੱਡਣ ਕਰਕੇ ਕਲੋਨੀਆਂ ਦਾ ਗੰਦਾ ਪਾਣੀ ਪਵਿੱਤਰ ਕਾਲੀ ਵੇਈਂ ਵਿੱਚ ਰੁਕ ਜਾਣ ਕਾਰਨ ਹੀ ਮੱਛੀਆਂ ਦੀ ਮੌਤ ਹੋਈ। ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਕਾਲੀ ਵੇਈਂ ਵਿਚ ਕਾਲੋਨੀਆਂ ਆਦਿ ਦਾ ਗੰਦਾ ਪਾਣੀ ਪੈ ਰਿਹਾ ਹੈ ਪਰ ਮੁਕੇਰੀਆਂ ਹਾਈਡਲ ਪ੍ਰਾਜੈਕਟ ਤੋਂ ਪਾਣੀ ਲਗਾਤਾਰ ਛੱਡੇ ਜਾਣ ਕਾਰਨ ਪਾਣੀ ਰੁਕਦਾ ਨਹੀਂ ਸੀ ਜਦ ਕਿ ਹੁਣ ਮੁਰੰਮਤ ਕਾਰਨ ਪਾਣੀ ਨਾ ਛੱਡੇ ਜਾਣ ਦੀ ਵਜ੍ਹਾ ਨਾਲ ਗੰਦਾ ਪਾਣੀ ਵੇਈਂ ਵਿੱਚ ਰੋਗੀਆਂ ਅਤੇ ਜ਼ਹਿਰੀਲਾ ਬਣਦਾ ਗਿਆ ਜਿਸ ਨਾਲ ਮੱਛੀਆਂ ਦੀ ਮੌਤ ਹੋਣੀ ਸ਼ੁਰੂ ਹੋ ਗਈ ਉਨ੍ਹਾਂ ਦੱਸਿਆ ਕਿ ਜੇਕਰ ਮੱਛੀ ਨੂੰ ਪਾਣੀ ਵਿੱਚੌਂ ਬਾਹਰ ਨਾ ਕੱਢਿਆ ਗਿਆ ਤਾਂ ਇੱਥੋਂ ਬਹੁਤ ਬਦਬੂ ਆਵੇਗੀ ਜੋ ਕਿ ਬਰਦਾਸ਼ਤ ਯੋਗ ਨਹੀਂ ਹੋਵੇਗੀ ਅਤੇ ਕਈ ਬੀਮਾਰੀਆਂ ਨੂੰ ਜਨਮ ਦੇਵੇਗੀ। ਉਨ੍ਹਾਂ ਦੱਸਿਆ ਕਿ ਮਰੀਆਂ ਹੋਈਆਂ ਮੱਛੀਆਂ ਤਰ ਕੇ ਉੱਪਰ ਆਉਣ ਨਾਲ ਅੱਜ ਵੀ ਬਦਬੂ ਆ ਰਹੀ ਹੈ ਅਤੇ ਜੇਕਰ ਮੱਛਰ ਨਾ ਕੱਢਿਆ ਗਿਆ ਤਾਂ ਇਹ ਬਦਬੂ ਭਿਆਨਕ ਬੀਮਾਰੀਆਂ ਨੂੰ ਸੱਦਾ ਦੇਵੇਗੀ।
By -
April 25, 2021