#ਕੀ ਖੁੱਲਾ ਤੇ ਕੀ ਬੰਦਸ਼ਨੀਵਾਰ ਤੇ ਐਤਵਾਰ ਕੇਵਲ ਮੈਡੀਕਲ ਦੁਕਾਨਾਂ ਤੇ ਪੈਟਰੌਲ ਪੰਪ ਖੁੱਲਣਗੇਦੁੱਧ, ਬਰੈਡ, ਕਰਿਆਨਾ, ਸਬਜ਼ੀ ਤੇ ਫਰੂਟ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ 12 ਵਜੇ ਤੱਕ ਖੁੱਲਣਗੀਆਂ।ਉਪਰ ਦਿੱਤੀਆਂ ਦੁਕਾਨਾਂ ਤੋਂ ਇਲਾਵਾ ਬਾਕੀ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਕੇਵਲ 12 ਵਜੇ ਦੁਪਹਿਰ ਤੋਂ ਸ਼ਾਮ 4 ਵਜੇ ਤੱਕ ਖੁੱਲਣਗੀਆਂ। ਸਬਜ਼ੀ ਤੇ ਫਰੂਟ ਮੰਡੀਆਂ 12 ਵਜੇ ਬੰਦ ਹੋਣਗੀਆਂਹੋਮ ਡਿਲਵਰੀ ਰਾਤ 8 ਵਜੇ ਤੱਕ ਹੋਵੇਗੀਕਰਫਿਊ ਦਾ ਸਮਾਂ ਹੁਣ ਰੋਜ਼ਾਨਾ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ। ਕੋਈ ਵੀ ਰੇਹੜੀ ਵਾਲਾ ਕਿਸੇ ਖਾਸ ਥਾਂ ’ਤੇ ਰੁਕਕੇ ਵੇਚ ਨਹੀਂ ਕਰ ਸਕੇਗਾ ਪਰ ਉਹ ਸ਼ਾਮ 4 ਵਜੇ ਤੱਕ ਫਰੂਟ ਤੇ ਸਬਜ਼ੀ ਗਲੀਆਂ ਵਿਚ ਜਾ ਕੇ ਵੇਚ ਸਕੇਗਾ।ਈ-ਕਾਮਰਸ ਵਾਲੀਆਂ ਹੋਮ ਡਿਲਵਰੀ ਸੇਵਾਵਾਂ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋ ਸਕਦੀਆਂ ਹਨ। ਸਾਰੇ ਪ੍ਰਾਈਵੇਟ ਦਫਤਰ, ਜਿਸ ਵਿਚ ਸੇਵਾ ਖੇਤਰ ਜਿਵੇਂ ਕਿ ਆਰਕੀਟੈਕਟ , ਸੀ.ਏ. , ਬੀਮਾ ਕੰਪਨੀਆਂ ਦੇ ਦਫਤਰਾਂ ਨੂੰ ਕੇਵਲ ‘ਵਰਕ ਫਰਾਮ ਹੋਮ ’ ਦੀ ਇਜ਼ਾਜ਼ਤ ਹੈ।

B11 NEWS
By -