ਬੇਜਮੀਨੇ ਕਾਮਿਆ ਦੇ ਕਰਜੇ ਮੁਆਫੀ ਦੀ ਕੀਤੀ ਸ਼ੁਰਆਤ
ਕੈਪਟਨ ਸਰਕਾਰ ਨੇ 95 ਫੀਸਦੀ ਵਾਅਦੇ ਪੂਰੇ ਕੀਤੇ-ਵਿਧਾਇਕ ਚੀਮਾ
ਸੁਲਤਾਨਪੁਰ ਲੋਧੀ
ਪੰਜਾਬ ਸਰਕਾਰ ਵਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਸਮੁਚੇ ਵਾਅਦੇ 5 ਸਾਲਾਂ ਵਿੱਚ ਪੂਰੇ ਕੀਤੇ ਜਾਣਗੇ ਅਤੇ ਇਸੇ ਮੁਹਿੰਮ ਤਹਿਤ ਪੰਜਾਬ ਦੇ ਦਰਮਿਆਨੇ ਤੇ ਮੱਧ ਵਰਗੀ ਕਿਸਾਨਾਂ ਦੇ ਕਰਜੇ ਪਹਿਲਾਂ ਹੀ ਮੁਆਫ ਕੀਤੇ ਗਏ ਹਨ ਅਤੇ ਹੁਣ ਬੇ-ਜਮੀਨੇ ਖੇਤ ਕਾਮਿਆ ਲਈ ਕਰਜਾ ਰਾਹਤ ਸਕੀਮ ਚਲਾਈ ਗਈ ਜਿਸ ਵਿੱਚ ਇਸ ਵਰਗ ਦੇ ਕਰਜੇ ਮੁਆਫ ਕੀਤੇ ਜਾਣਗੇ ਜਿਸ ਨਾਲ ਇਹਨਾਂ ਨੂੰ ਭਾਰੀ ਰਾਹਤ ਮਿਲੇਗੀ।ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਾਵਨ ਨਗਰੀ ਵਿਖੇ ਬੇ-ਜਮੀਨੇ ਕਾਮਿਆ ਲਈ ਸਹਿਕਾਰਤਾ ਵਿਭਾਗ ਵਲੋਂ ਕਰਵਾਏ ਕਰਜਾ ਰਾਹਤ ਸਮਾਗਮ ਸਮੇਂ ਆਪਣੇ ਸੰਬੋਧਨ ਵਿੱਚ ਕਹੇ।ਉਹਨਾਂ ਕਿਹਾ ਕਿ ਖੇਤ ਕਾਮਿਆ ਦੇ ਆਮਦਨ ਦੇ ਸਰੋਤ ਬਹੁਤ ਘੱਟ ਹੋਣ ਕਾਰਨ ਉਹਨਾਂ ਦੀ ਹਾਲਤ ਪਤਲੀ ਹੁੰਦੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਖੇਤ ਮਜਦੂਰਾਂ ਦੇ ਮਾੜੇ ਹਲਾਤਾਂ ਨੂੰ ਉੱਚਾ ਚੁੱਕਣ ਲਈ ਕਰਜਾ ਰਾਹਤ ਦਿੱਤੀ ਹੈ।ਉਹਨਾਂ ਦੱਸਿਆ ਕਿ ਜਿਹੜੇ ਕਿਸਾਨਾਂ ਦੇ ਕਿਸੇ ਕਾਰਨ ਕਰਕੇ ਪਹਿਲਾਂ ਕਰਜੇ ਮੁਆਫ ਹੋਣੋਂ ਰਹਿ ਗਏ ਸਨ ਉਹਨਾਂ ਨੂੰ ਰਾਹਤ ਦੇਣ ਲਈ ਪੈਸੇ ਦੀ ਹੋਰ ਕਿਸ਼ਤ ਵੀ ਜਲਦੀ ਮਿਲ ਜਾਵੇਗੀ।ਇਸ ਮੌਕੇ ਉਹਨਾਂ ਪੰਜਾਬ ਸਰਕਾਰ ਵਲੋਂ ਸਮੁੱਚੇ ਪੰਜਾਬ ਸਮੇਤ ਪਾਵਨ ਨਗਰੀ ਦੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਦੱਸਿਆ।ਇਸ ਮੌਕੇ ਐਡ.ਜਸਪਾਲ ਸਿੰਘ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿਣੀ ਅਤੇ ਕਥਨੀ ਦੇ ਪੂਰੇ ਹਨ ਅਤੇ ਪੰਜਾਬ ਵਾਸੀਆਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਬੇਜਮੀਨੇ ਕਾਮੇ ਕਰਜੇ ਦੇ ਬੋਜ ਹੇਠ ਦੱਬੇ ਹੋਏ ਹਨ ਉਹਨਾਂ ਨੂੰ ਇਸ ਭਾਰ ਤੋਂ ਨਿਜਾਤ ਦਿਵਾਉਂਣ ਲਈ ਕਰਜਾ ਮੁਆਫੀ ਕੀਤੀ ਗਈ ਹੈ।ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਪੱਪਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੂਬਾ ਵਾਸੀਆਂ ਨਾਲ ਕੀਤੇ ਵਾਅਦੇ ਸੌ ਫੀਸਦੀ ਪੂਰੇ ਕੀਤੇ ਜਾਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਅਗਵਾਈ ਹੇਠ ਦੁਬਾਰਾ 2022 ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਜਿਸ ਵਿੱਚ ਹਲਕਾ ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਕੈਬਨਿਟ ਮੰਤਰੀ ਬਣਨਗੇ।ਉਹਨਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਹਨਾਂ ਵਲੋਂ ਬੇਜਮੀਨੇ ਖੇਤ ਮਜਦੂਰਾਂ ਦੇ ਕਰਜੇ ਮੁਆਫ ਕਰਕੇ ਵੱਡੀ ਰਾਹਤ ਦਿੱਤੀ ਗਈ ਹੈ।ਇਸ ਮੌਕੇ ਏ ਆਰ ਬਲਜਿੰਦਰ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਜਿੱਥੇ ਵਿਧਾਇਕ ਨਵਤੇਜ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿੱਚ 5884 ਲਾਭਪਾਤਰੀਆਂ ਦੇ 10 ਕਰੋੜ 65 ਲੱਖ ਦੇ ਕਰਜੇ ਮੁਆਫ ਕੀਤੇ ਗਏ ਹਨ।ਅੱਜ ਹਲਕੇ ਦੀਆਂ 7 ਸੁਸਾਇਟੀਆਂ ਦੇ 1061 ਲਾਭਪਾਤਰੀਆਂ ਦੇ 1 ਕਰੋੜ 98 ਲੱਖ ਦੇ ਬੇਜਮੀਨੇ ਖੇਤੀ ਕਾਮਿਆਂ ਦੇ ਕਰਜੇ ਮੁਆਫ ਕੀਤੇ ਗਏ ਹਨ।ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ,ਚੇਅਰਮੈਨ ਜਸਪਾਲ ਸਿੰਘ ਧੰਜੂ,ਚੇਅਰਮੈਨ ਪਰਵਿੰਦਰ ਸਿੰਘ ਪੱਪਾ,ਵਾਈਸ ਚੇਅਰਮੈਨ ਮੰਗਲ ਭੱਟੀ,ਵਾਈਸ ਚੇਅਰਮੈਨ ਰਕੇਸ਼ ਕੁਮਾਰ ਮੜੀਆ ਤੇ ਹੋਰ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ।