4 ਮੇਲਿਆਂ ਦੌਰਾਨ 14 ਹਜ਼ਾਰ ਅਸਾਮੀਆਂ ’ਤੇ ਹੋਵੇਗੀ ਭਰਤੀ

B11 NEWS
By -
ਪਹਿਲੇ ਮੈਗਾ ਰੁਜ਼ਗਾਰ ਮੇਲੇ ਦੀ ਸ਼ਾਨਦਾਰ ਸ਼ੁਰੂਆਤ-ਪਹਿਲੇ ਦਿਨ ਹੀ 1521 ਨੌਜਵਾਨਾਂ ਦੀ ਨੌਕਰੀ ਲਈ ਚੋਣ

4 ਮੇਲਿਆਂ ਦੌਰਾਨ 14 ਹਜ਼ਾਰ ਅਸਾਮੀਆਂ ’ਤੇ ਹੋਵੇਗੀ ਭਰਤੀ

ਡਿਪਟੀ ਕਮਿਸ਼ਨਰ ਨੇ ਵਧਾਇਆ ਨੌਜਵਾਨਾਂ ਦਾ ਹੌਸਲਾ- ਰੁਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ 

 9 ਤੋਂ 17 ਸਤੰਬਰ ਦੇ ਮੇਲਿਆਂ ਦੌਰਾਨ 14 ਹਜ਼ਾਰ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। 

 ਕਪੂਰਥਲਾ ਵਿਖੇ ਇਹ ਮੇਲਾ 10 ਸਤੰਬਰ ਨੂੰ ਵੀ ਜਾਰੀ ਰਹੇਗਾ। ਇਸ ਪਿੱਛੋਂ 14 ਸਤੰਬਰ ਨੂੰ ਐਸ.ਡੀ. ਕਾਲਜ ਸੁਲਤਾਨਪੁਰ ਲੋਧੀ, 16 ਤੇ 17 ਸਤੰਬਰ ਨੂੰ ਰਾਮਗੜੀਆ ਕਾਲਜ ਫਗਵਾੜਾ ਤੇ 17 ਸਤੰਬਰ ਨੂੰ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਹੋਵੇਗਾ। 

ਜਿਹੜੀਆਂ ਕੰਪਨੀਆਂ ਵਲੋਂ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ ਉਨਾਂ ਵਿਚ ਟੈਕ ਮਹਿੰਦਰਾ, ਆਈ.ਟੀ.ਸੀ. , ਜੇ.ਸੀ.ਟੀ. ਹਮੀਰਾ, ਐਮਾਜੋਨ ਪੇਅ, ਐਨ.ਆਈ.ਆਈ.ਟੀ., ਐਕਸਿਸ ਬੈਂਕ,ਆਈ.ਸੀ.ਆਈ.ਸੀ.ਆਈ ਬੈਂਕ, ਇੰਸਇੰਡ ਬੈਂਕ, ਸਕਿਊਰਡ ਮੀਟਰਜ਼ ਲਿਮਿ., ਏ ਵਨ ਜੀ, ਪੁਖਰਾਜ, ਐਸ .ਬੀ.ਆਈ ਲਾਇਫ, ਵਰਧਮਾਨ ਟੈਕਸਟਾਇਲ, ਚੈਕਮੈਟ, ਏਜਾਇਲ, ਕੋਟੈਕ ਮਹਿੰਦਰਾ, ਰਿਲਾਇੰਸ ਨਿਪੁੰਨ, ਐਸ.ਡੀ. ਕੋਟੈਕਸ, ਰੈਕਸਟੈਪ , ਕੰਪੈਕਟ ਸਾਇਨਰਜੀ, ਡਾਇਮੰਡ ਵਰਲਡ, ਐਚ.ਡੀ.ਐਫ.ਸੀ. ਬੈਂਕ, ਜਗਦੰਬੇ ਇੰਡਸਟਰੀਜ਼ ਸ਼ਾਮਿਲ ਹਨ