ਸ਼ਰਾਰਤੀ ਅਨਸਰਾਂ ਵਿਰੁੱਧ ਦੁਬਾਰਾ ਪੇਸ਼ ਕੀਤੇ ਗਏ CASO ਵਿੱਚ,
ਕੁੱਲ 142 ਛਾਪੇ ਮਾਰੇ ਗਏ ਜਿਸ ਨਾਲ ਐਨਡੀਪੀਐਸ ਦੇ ਤਹਿਤ
7 ਐਫਆਈਆਰਜ਼ ਅਤੇ ਐਕਸਾਈਜ਼ ਐਕਟ ਅਧੀਨ 9
ਐਫਆਈਆਰਜ਼ ਅਤੇ 20 ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ।
ਇਸ ਤੋਂ ਇਲਾਵਾ 64 ਗ੍ਰਾਮ ਹੈਰੋਇਨ, 645 ਬੋਤਲਾਂ ਨਾਜਾਇਜ਼
ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ। ਨਾਲ ਹੀ, 190
ਜ਼ਮਾਨਤ ਪ੍ਰਾਪਤ ਵਿਅਕਤੀਆਂ ਦੀ ਜਾਂਚ, ਅਤੇ 133 ਪੀਓਜ਼,
ਫਰਾਰ ਅਤੇ 27 ਪੈਰੋਲ ਜੰਪਰਾਂ 'ਤੇ ਅਚਨਚੇਤ ਛਾਪੇਮਾਰੀ ਕੀਤੀ
ਗਈ।