ਆਦਰਸ਼ ਚੋਣ ਜਾਬਤਾ ਲੱਗਦੇ ਹੀ ਇਸ਼ਤਿਹਾਰੀ ਬੋਰਡ ਉਤਾਰਨ ਦਾ ਕੰਮ ਸ਼ੁਰੂ

B11 NEWS
By -
ਆਦਰਸ਼ ਚੋਣ ਜਾਬਤਾ ਲੱਗਦੇ ਹੀ ਇਸ਼ਤਿਹਾਰੀ ਬੋਰਡ ਉਤਾਰਨ ਦਾ ਕੰਮ ਸ਼ੁਰੂ 
ਪੰਜਾਬ ਅੰਦਰ ਵਿਧਾਨ ਸਭਾ ਚੋਣਾਂ 2022 ਦਾ ਐਲਾਨ ਹੁੰਦੇ ਸਾਰ ਹੀ ਜਿਲ੍ਹਾ ਕਪੂਰਥਲਾ ਅੰਦਰ ਆਦਰਸ਼ ਚੋਣ ਜਾਬਤੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। 
ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ  ਸ਼੍ਰੀਮਤੀ ਦੀਪਤੀ ਉੱਪਲ ਵਲੋਂ ਸ਼ਿਆਸੀ ਇਸ਼ਤਿਹਾਰਾਂ ਵਾਲੇ ਹੋਰਡਿੰਗ, ਬੈਨਰ, ਫਲੈਕਸਾਂ, ਵਾਲ ਪੇਂਟਿੰਗ, ਪੋਸਟਰ ਨੂੰ ਹਟਾਉਣ ਲਈ ਨੋਡਲ ਅਧਿਕਾਰੀ ਐਕਸੀਅਨ ਪਵਨ ਕੁਮਾਰ ਨੂੰ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਸੀ। 
ਇਸ ਤੋਂ ਇਲਾਵਾ ਨਗਰ ਨਿਗਮ ਕਪੂਰਥਲਾ, ਫਗਵਾੜਾ ਦੇ ਕਮਿਸ਼ਨਰਾਂ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਤੋਂ ਇਲਾਵਾ  ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾਂ ਵਲੋਂ ਵੀ ਹੋਰਡਿੰਗਾਂ ਨੂੰ ਲਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
Tags: