ਰਾਣਾ ਇੰਦਰਪ੍ਰਤਾਪ ਸਿੰਘ ਨੇ ਭਗਵਾਨਪੁਰ , ਦੇਵਲਾਂਵਾਲ , ਗੋਬਿੰਦਪੁਰ ਬਸਤੀ ਤੇ ਭਵਾਨੀਪੁਰ 'ਚ ਕੀਤਾ ਡੂਰ ਟੂ ਡੋਰ ਪ੍ਰਚਾਰ
ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਰਾਣਾ ਇੰਦਰਪ੍ਰਤਾਪ ਸਿੰਘ (ਸਪੁੱਤਰ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ ) ਨੇ ਅੱਜ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਭਗਵਾਨਪੁਰ , ਦੇਵਲਾਂਵਾਲ , ਗੋਬਿੰਦਪੁਰ ਬਸਤੀ ਤੇ ਭਵਾਨੀਪੁਰ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ । ਇਸ ਸਮੇ ਰਾਣਾ ਇੰਦਰਪ੍ਰਤਾਪ ਨੇ ਕਿਹਾ ਕਿ ਮੈ ਹਰ ਹਾਲਤ ਵਿਚ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣ ਲੜਾਂਗਾ ਤੇ ਸੀਟ ਜਿੱਤ ਕੇ ਇਸ ਗੁਰੂ ਨਗਰੀ ਦਾ ਵਿਕਾਸ ਕਰਾਂਗਾ ।
by B11NEWS