ਸਾਰੇ ਪੋਲਿੰਗ ਕੇਂਦਰਾਂ ’ਤੇ ਵੈਬ ਕਾਸਟਿੰਗ ਰਾਹੀਂ ਰੱਖੀ ਜਾਵੇਗੀ ਕਰੜੀ ਨਿਗਰਾਨੀ
ਕਪੂਰਥਲਾ, 19 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਪੂਰਥਲਾ ਜਿਲ੍ਹੇ ਦੇ ਸਾਰੇ 793 ਪੋਲਿੰਗ ਕੇਂਦਰਾਂ ਉੱਪਰ ਨਿਗਰਾਨੀ ਲਈ ਵੈਬ ਕਾਸਟਿੰਗ ਕੀਤੀ ਜਾ ਰਹੀ ਹੈ, ਜਿਸਨੂੰ ਅੱਗੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਏ ਗਏ ਕੰਟਰੋਲ ਸੈਂਟਰ ਨਾਲ ਲਿੰਕ ਕੀਤਾ ਗਿਆ ਹੈ।
ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੋਲਿੰਗ ਦੌਰਾਨ ਪਾਰਦਰਸ਼ਤਾ ਲਈ ਸਾਰੇ ਪੋਲਿੰਗ ਬੂਥਾਂ ਉੱਪਰ ਵੈੱਬ ਕਾਸਟਿੰਗ ਕਰਵਾਈ ਜਾ ਰਹੀ ਹੈ ਜਿਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਏ ਗਏ ਕੰਟਰੋਲ ਸੈਂਟਰ ਰਾਹੀਂ ਵੇਖਿਆ ਜਾ ਸਕੇਗਾ।
ਵੈੱਬ ਕਾਸਟਿੰਗ ਰਾਹੀਂ ਸਾਰੇ ਪੋਲਿੰਗ ਬੂਥਾਂ ਤੋਂ ਸਿੱਧਾ ਪ੍ਰਸਾਰਨ ਕੰਟਰੋਲ ਸੈਂਟਰ ਵਿਖੇ ਵੇਖਿਆ ਜਾ ਸਕੇਗਾ। ਇਸ ਲਈ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ 10 ਤੋਂ ਵੱਧ ਪਲਾਜਮਾ ਸਕਰੀਨਾਂ ਲਾਈਆਂ ਗਈਆਂ ਹਨ, ਜਿਸ ਰਾਹੀਂ ਸਿੱਧਾ ਪ੍ਰਸਾਰਣ ਹੋਵੇਗਾ।
ਕਿਸੇ ਵੀ ਅਣਸੁਖਾਵੇਂ ਹਾਲਾਤ ਵੇਲੇ ਤੁਰੰਤ ਕਾਰਵਾਈ ਲਈ 46 ਕੁਇਕ ਰਿਸਪਾਂਸ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ।
ਕੈਪਸ਼ਨ- ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੈਬ ਕਾਸਟਿੰਗ ਲਈ ਸਥਾਪਿਤ ਕੀਤਾ ਗਿਆ ਕੰਟੋਰਲ ਸੈਂਟਰ। Chief Electoral Officer, Punjab