ਸਾਬਕਾ ਵਿਧਾਇਕ ਹੋਣ ਦੇ ਨਾਤੇ, ਮੇਰੀ ਜੋ ਵੀ ਪੈਨਸ਼ਨ ਬਣਦੀ ਹੈ, ਕਿਰਪਾ ਕਰਕੇ ਉਸ ਨੂੰ ਪੰਜਾਬ ਦੇ ਲੋਕਾਂ ਲਈ (ਲੋਕ ਹਿੱਤਾਂ ਵਾਸਤੇ) ਵਰਤਿਆ ਜਾਵੇ।

B11 NEWS
By -
ਮੈਂ ਪੰਜਾਬ ਸਰਕਾਰ ਅਤੇ ਮਾਣਯੋਗ ਵਿਧਾਨ ਸਭਾ ਸਪੀਕਰ ਨੂੰ ਬੇਨਤੀ ਕਰਦਾ ਹਾਂ ਕਿ ਸਾਬਕਾ ਵਿਧਾਇਕ ਹੋਣ ਦੇ ਨਾਤੇ, ਮੇਰੀ ਜੋ ਵੀ ਪੈਨਸ਼ਨ ਬਣਦੀ ਹੈ, ਕਿਰਪਾ ਕਰਕੇ ਉਸ ਨੂੰ ਪੰਜਾਬ ਦੇ ਲੋਕਾਂ ਲਈ (ਲੋਕ ਹਿੱਤਾਂ ਵਾਸਤੇ) ਵਰਤਿਆ ਜਾਵੇ। ਸਿੱਖਿਆ, ਖ਼ਾਸ ਕਰਕੇ ਲੜਕੀਆਂ ਨੂੰ ਉੱਚ ਪੱਧਰੀ ਸਿੱਖਿਆ ਮਿਲੇ, ਇਹ ਹਮੇਸ਼ਾ ਮੇਰੀ ਦਿਲੀ ਤਮੰਨਾ ਰਹੀ ਹੈ। ਚੰਗਾ ਹੋਵੇਗਾ ਜੇਕਰ ਮੇਰੀ ਪੈਨਸ਼ਨ ਰਾਸ਼ੀ ਲੋੜਵੰਦ ਵਿਦਿਆਰਥਣਾਂ/ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਲਈ ਵਰਤੀ ਜਾਵੇ। 
ਜਿਵੇਂ ਕਿ ਤੁਸੀਂ ਜਾਣਦੇ ਹੋ, ਮੈਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਨਹੀਂ ਮਿਲੀ, ਮੈਂ ਬੇਨਤੀ ਕਰਦਾ ਹਾਂ ਕਿ ਅਗਾਂਹ ਵੀ ਇਹ ਕਿਸੇ ਵੀ ਹਾਲਤ ਵਿੱਚ ਮੈਨੂੰ ਨਾ ਭੇਜੀ ਜਾਵੇ। - ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ

I request Govt of Punjab & hon’ble Vidhan Sabha speaker that whatever pension accrues to me as ex MLA may please be used for the interests of the people of Punjab (Lok hitaan vaaste). Education, especially girls education, has always been very close to my heart. I request that my pensionary amount may please be used to help in education of any needy girl student /students. It should in no case be sent to me.
As u know, never in my life have I received pension as ex-MLA: Former CM S. PARKASH SINGH BADAL
Tags: