ਸੁਲਤਾਨਪੁਰ ਲੋਧੀ 7ਜੁਲਾਈ (ਊਮ ਪ੍ਰਕਾਸ਼, ਸ਼ਰਨਜੀਤ ਸਿੰਘ
ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਨਵ ਨਿਯੁਕਤ ਪ੍ਰਧਾਨ ਲਖਵੀਰ ਸਿੰਘ ਲੱਖੀ ਸਮੂਹ ਅਹੁਦੇਦਾਰਾਂ ਨਾਲ ਸ਼ਿਵ ਮੰਦਰ ਚੌਡ਼ਾ ਖੂਹ ਵਿਖੇ ਨਤਮਸਤਕ ਹੋਏ ਜਿਥੇ
ਸ਼ਿਵ ਮੰਦਰ ਦੇ ਪ੍ਰਧਾਨ ਰਾਕੇਸ਼ ਨੀਟੂ ਦੀ ਅਗਵਾਈ ਹੇਠ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਬੋਲਦਿਆਂ ਪ੍ਰਧਾਨ ਰਾਕੇਸ਼ ਕੁਮਾਰ ਨੀਟੂ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਜਿਸ ਤੋਂ ਬਿਨਾਂ ਜਿੱਥੇ ਆਮ ਲੋਕ ਅਧੂਰੇ ਹਨ, ਉੱਥੇ ਸਰਕਾਰਾਂ ਵੀ ਅਧੂਰੀਆਂ ਹਨ। ਉਨ੍ਹਾਂ ਸੁਲਤਾਨਪੁਰ ਲੋਧੀ ਦੇ ਪੱਤਰਕਾਰ ਭਾਈਚਾਰੇ ਦੀ ਉਸਾਰੀ ਸੋਚ ਅਤੇ ਹਾਂਪੱਖੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਪ੍ਰੈੱਸ ਨੇ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਹੋ ਕੇ ਵਧ ਚੜ੍ਹ ਕੇ ਯੋਗਦਾਨ ਪਾਇਆ ਹੈ ਜਿਸ ਦੇ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਨਵਨਿਯੁਕਤ ਪ੍ਰਧਾਨ ਲਖਵੀਰ ਸਿੰਘ ਲੱਖੀ, ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ, ਚੇਅਰਮੈਨ ਬਲਵਿੰਦਰ ਸਿੰਘ ਲਾਡੀ, ਵਾਈਸ ਚੇਅਰਮੈਨ ਗੌਰਵ ਧੀਰ, ਜਨਰਲ ਸਕੱਤਰ ਨਰੇਸ਼ ਕੁਮਾਰ ਹੈਪੀ, ਐਡਵਾਈਜ਼ਰ ਸ਼ਰਨਜੀਤ ਸਿੰਘ, ਕੈਸ਼ੀਅਰ ਅਰਸ਼ਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸੇਠੀ, ਸੈਕਟਰੀ ਲਵਪ੍ਰੀਤ ਸਿੰਘ ਮੋਮੀ, ਮੀਤ ਪ੍ਰਧਾਨ ਅਰਵਿੰਦ ਪਾਠਕ, ਗੁਰਮਿੰਦਰਪਾਲ ਸਿੰਘ ਕੰਡਾ, ਕੁਲਬੀਰ ਸਿੰਘ ਮਿੰਟੂ, ਮਲਕੀਤ ਕੌਰ, ਓਮ ਪ੍ਰਕਾਸ਼, ਅਮਰਜੀਤ ਸਿੰਘ, ਗੁਰਪਿਦਰਜੀਤ, ਰਾਕੇਸ਼ ਕੁਮਾਰ ਜਸਵਿੰਦਰ ਸਿੰਘ ਸੰਧਾ, ਅਤੇ ਸਮੂਹ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਪ੍ਰਧਾਨ ਲਖਵੀਰ ਸਿੰਘ ਲੱਖੀ ਨੇ ਸ਼ਿਵ ਮੰਦਰ ਚੌਡ਼ਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਵਲੋਂ ਦਿੱਤੇ ਗਏ ਮਾਣ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਰਾਕੇਸ਼ ਨੀਟੂ ਤੋਂ ਇਲਾਵਾ ਸਾਬਕਾ ਪ੍ਰਧਾਨ ਭਾਜਪਾ ਡਾ ਰਾਕੇਸ਼ ਪੁਰੀ, ਚਤਰ ਸਿੰਘ ਜੋਸਨ ਸੀਨੀਅਰ ਆਗੂ, ਮਿੰਟੂ ਜੈਨ, ਪ੍ਰਧਾਨ ਅਸ਼ੋਕ ਕੁਮਾਰ ਕਨੋਜੀਆ, ਕੈਸ਼ੀਅਰ ਡਿੰਪਲ ਟੰਡਨ, ਪੰਡਿਤ ਲਛਮਣ ਪ੍ਰਸ਼ਾਦ, ਬਾਬਾ ਬਲੌਰੀ ਨਾਥ, ਚੌਧਰੀ ਜੋਗਿੰਦਰ, ਆਸ਼ੀਸ਼ ਅਰੋਡ਼ਾ ਆਦਿ ਵੀ ਹਾਜ਼ਰ ਸਨ।