ਬਿਮਾਰ ਕਿਸਾਨ ਨੂੰ ਕਿਸ਼ਤੀ ਨਾ ਮਿਲਣ ਕਰਕੇ ਘਰ ਵਿੱਚ ਹੋਈ ਮੌਤਸੁਲਤਾਨਪੁਰ ਲੋਧੀ, 21 ਜੁਲਾਈ , ਉ, ਪੀ ਚੌਧਰੀ, ਸ਼ਰਨਜੀਤ ਸਿੰਘ ਬੀਤੇ ਕੱਲ ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਦਰਿਆ ਬਿਆਸ ਅੰਦਰ ਵੱਸੇ ਪਿੰਡ ਸਾਂਗਰਾ ਨੇੜਿਓਂ ਬੰਨ ਟੁੱਟਣ ਕਾਰਨ ਤਕਰੀਬਨ 16 ਪਿੰਡਾਂ ਵਿੱਚ ਪਾਣੀ ਭਰ ਗਿਆ ਸੀ। ਪ੍ਰਸ਼ਾਸਨ ਵੱਲੋਂ 24 ਘੰਟੇ ਬਾਅਦ ਵੀ ਕਿਸ਼ਤੀਆਂ ਜਾਂ ਮੋਟਰ ਬੋਟ ਮੁਹੱਈਆ ਨਹੀਂ ਕਰਵਾਈ ਗਈ। ਬਿਮਾਰ ਕਿਸਾਨ ਟਹਿਲ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਬਾਊਪੁਰ ਕਦੀਮ ਦੀ ਕਿਸ਼ਤੀ ਨਾ ਮਿਲਣ ਕਾਰਨ ਮੌਤ ਹੋ ਗਈ।
By -
July 21, 2023
Tags: