ਸੁਲਤਾਨਪੁਰ ਲੋਧੀ,25 ਸਤੰਬਰ , ਓ਼ ਪੀ ਚੌਧਰੀ, ਸ਼ਰਨਜੀਤ ਸਿੰਘ ਤੱਖਰ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਐਮਆਈਟੀ-ਵਰਲਡ ਪੀਸ ਯੂਨੀਵਰਸਿਟੀ ਵਿੱਚ ਤਿੰਨ ਦਿਨਾਂ ‘ਸ਼ੋਸ਼ਲ ਲੀਡਰਸ਼ਿਪ ਡਿਵੈਪਲਮੈਂਟ ਪ੍ਰੋਗਰਾਮ’ ਦੀ ਆਰੰਭਤਾ ਕਰਦਿਆ ਕਿਹਾ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਤੇ ਇੱਥੇ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚੋਂ ਲਿਆਉਣ ਦਾ ਸੀਚੇਵਾਲ ਮਾਡਲ ਸਭ ਤੋਂ ਬੇਹਤਰੀਨ ਹੈ। ਉਨ੍ਹਾਂ ਯੂਨੀਵਰਸਿਟੀ ਦੇ ਤਿੰਨ ਹਾਜ਼ਾਰ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਿਆ ਕਿਹਾ ਕਿ ਦੇਸ਼ ਦੇ ਨੌਜਵਾਨ ਵਰਗ ਹੀ ਪਰਿਆਵਰਣ ਨੂੰ ਸੰਭਾਲ ਸਕਦਾ ਹੈ। ਉਨ੍ਹਾਂ ਕਿਹਾ ਕਿ ਯੂਥ ਵਿੱਚ ਅਥਾਹ ਤਾਕਤ ਹੁੰਦੀ ਹੈ ਤੇ ਇਸ ਦਾ ਸਦਉਪਯੋਗ ਸਿਰਜਣਤਾਮਕ ਪਾਸੇ ਲਗਾਉਣ ਲਈ ਅਗਵਾਈ ਕਰਨ ਦੀ ਲੋੜ ਹੈ।

B11 NEWS
By -
Tags: