ਸੁਲਤਾਨਪੁਰ ਲੋਧੀ,15 ਅਕਤੂਬਰ ,ਚੌਧਰੀ, ਸ਼ਰਨਜੀਤ ਸਿੰਘ ਤਖਤਰ, ,ਫਿਰੋਜਪੁਰ ਡਿਵੀਜ਼ਨ ਜਲੰਧਰ ਰੇਲ ਮਾਰਗ ਤੇ ਕਪੂਰਥਲਾ ਖੋਜੇਵਾਲਾ ਸਟੇਸ਼ਨ ਦੇ ਬਲਾਕ ਸੈਕਸ਼ਨ ਵਿੱਚ ਰੁੱਖਾਂ ਦੀ ਕਟਾਈ ਨੂੰ ਲੈ ਕੇ ਕੁਝ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਇਹ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਰਾਜਬੀਰ ਸਿੰਘ ਟਾਈਗਰ ਨੇ ਦੱਸਿਆ ਕਿ 15.10.2023 ਤੋਂ ਲੈ ਕੇ 26.10.2023 ਤੱਕ 22479 ਨਵੀਂ ਦਿੱਲੀ ਲੋਹੀਆਂ ਸਰਬਤ ਦਾ ਭਲਾ ਐਕਸਪ੍ਰੈਸ ਵਾਇਆ ਫਿਲੌਰ ਨਕੋਦਰ ਆਇਆ ਕਰੇਗੀ। ਉਨਾਂ ਦੱਸਿਆ ਕਿ 22480 ਨਵੀਂ ਦਿੱਲੀ ਲੋਹੀਆਂ ਗੱਡੀ ਆਪਣੇ ਸਮੇਂ ਸਿਰ ਚੱਲੇਗੀ। ਉਨਾਂ ਦੱਸਿਆ ਕਿ 19223 ਅਤੇ 19224 ਹੁਣ 15.10.2023. ਤੋਂ 26.10.2023 ਤੱਕ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਤੇ ਰੱਦ ਰਹਿਣਗੀਆਂ। ਉਹਨਾਂ ਦੱਸਿਆ ਕਿ ਇਹ ਗੱਡੀਆਂ ਜਲੰਧਰ ਕੈਂਟ, ਲੁਧਿਆਣਾ, ਫਿਰੋਜਪੁਰ ਰੂਟ ਤੇ ਚੱਲਣਗੀਆਂ।
By -
October 15, 2023
Tags: