ਸੁਲਤਾਨਪੁਰ ਲੋਧੀ, 16 ਅਕਤੂਬਰ , ਚੌਧਰੀ, ਸ਼ਰਨਜੀਤ ਸਿੰਘ ਤਖਤਰ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਸੂਬੇ ਦੇ ਭੱਖਦੇ ਮਸਲਿਆਂ ਨੂੰ ਵਿਚਾਰਰਿਆ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਨਾਲ ਹੋਈ ਮੁਲਾਕਾਤ ਤੋਂ ਬਾਅਦ ਜਾਣਕਾਰੀ ਦਿੰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਬੜੀ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਇਸ ਦੇ ਹੱਲ ਲਈ ਚਿੱਟੀ ਵੇਈਂ ਵਿੱਚ ਸਾਫ਼ ਪਾਣੀ ਛੱਡਿਆ ਜਾਣਾ ਹੈ। ਇਸ ਕੰਮ ਲਈ ਬਿਸਤ ਦੋਆਬ ਨਹਿਰ ਵਿੱਚੋਂ 200 ਕਿਊਸਿਕ ਪਾਣੀ ਚਿੱਟੀ ਵੇਈਂ ਵਿੱਚ ਛੱਡਣ ਲਈ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਸਿੰਬਲੀ ਨੇੜੇ ਰੈਗੂਲੇਟਰ ਬਣਕੇ ਤਿਆਰ ਹੈ। ਇਹ ਰੈਲੂਲੇਟਰ ਬਣਾਉਣ ਲਈ ਉਨ੍ਹਾਂ ਨੇ ਆਪਣੇ ਐਮਪੀ ਫੰਡ ਵਿੱਚੋਂ 1 ਕਰੋੜ 19 ਲੱਖ ਤੋਂ ਵੱਧ ਦੀ ਗਰਾਂਟ ਦਿੱਤੀ ਸੀ। ਇਸ ਦਾ ਨੀਂਹ ਪੱਥਰ 8 ਮਈ ਨੂੰ ਮੁੱਖ ਮੰਤਰੀ ਪੰਜਾਬ ਨੇ ਹੀ ਰੱਖਿਆ ਸੀ ਤੇ ਹੁਣ ਉਨ੍ਹਾਂ ਕੋਲੋ ਹੀ ਇਸ ਦਾ ਉਦਘਾਟਨ ਕਰਵਾਇਆ ਜਾਣਾ ਹੈ ਤਾਂ

B11 NEWS
By -
Tags: