ਸੁਲਤਾਨਪੁਰ ਲੋਧੀ,26ਨਵੰਬਰ, (ਚੌਧਰੀ, ਸ਼ਰਨਜੀਤ ਸਿੰਘ ਤਖਤਰ) ਵਿਧਾਇਕ ਪ੍ਰਗਟ ਸਿੰਘ ਨੇ ਵਿਸ਼ੇਸ਼ ਤੌਰ ਤੇ ਹਸਪਤਾਲ ਸੁਲਤਾਨਪੁਰ ਲੋਧੀ ਪੁੱਜੇ। ਅਤੇ ਪੀਟੀਸੀ ਦੇ ਪੱਤਰਕਾਰ ਚਰਨਜੀਤ ਸਿੰਘ ਸਰਾਏ ਜੱਟਾਂ ਅਤੇ ਕੈਮਰਾਮੈਨ ਬਲਵਿੰਦਰ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਅਤਿ ਦਰਜੇ ਦੇ ਦੁਰਵਿਵਹਾਰ ਦੇ ਅਤੇ ਕੈਮਰਾ ਮੈਨ ਦੀਆਂ ਦੋ ਉਂਗਲਾਂ ਤੋੜ ਦਿੱਤੀਆਂ।ਪੁਲੀਸ ਵੱਲੋਂ ਕੀਤੇ ਗਏ ਇਸ ਅਣਮਨੁੱਖੀ ਕਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਉਨ੍ਹਾਂ ਕਿਹਾ ਲੋਕਤੰਤਰ ਦਾ ਚੌਥਾ ਥੰਮ ਦੇ ਨਾਲ ਇਸ ਤਰਹਾਂ ਦਾ ਵਿਹਾਰ ਬਹੁਤ ਹੀ ਨਿੰਦਕ ਯੋਗ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਦਲਾਵ ਵਾਲੀ ਸਰਕਾਰ ਹੁਣ ਮੀਡੀਆ ਤੇ ਪੂਰੀ ਤਰਹਾਂ ਕੰਟਰੋਲ ਕਰਨ ਲਈ ਅੱਤਿਆਚਾਰ ਦੇ ਉੱਤਰ ਆਈ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ 95% ਤੋਂ ਵੱਧ ਮੀਡੀਆ ਵਿਕਾਊ ਹੋ ਚੁੱਕਾ ਹੈ ਜੋ 5% ਮੀਡੀਆ ਵਿਕਾਊ ਨਹੀਂ ਹੈ ਉਹਨਾਂ ਨੂੰ ਪੁਲਿਸ ਦੀ ਦਹਿਸ਼ਤ ਦੇ ਕਾਰਨ ਦਬਾਇਆ ਜਾ ਰਿਹਾ ਹੈ
By -
November 26, 2023
Tags: