ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ, ਸਜ਼ਾ 'ਤੇ ਲੱਗੀ ਰੋਕ-ਹੁਣ ਲਹਿਰਾ ਸਕਣਗੇ ਝੰਡਾ । ਅਮਨ ਅਰੋੜਾ ਨੂੰ ਪਰਿਵਾਰਕ ਝਗੜੇ ਵਿੱਚ ਸੁਨਾਮ ਦੀ ਅਦਾਲਤ ਦੇ ਫੈਸਲੇ ਵਿੱਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਸ 'ਤੇ ਅਮਨ ਅਰੋੜਾ ਨੇ ਇਸ ਸਜ਼ਾ ਖਿਲਾਫ ਅਪੀਲ ਕੀਤੀ ਸੀ। ਅੱਜ ਦੋਵਾਂ ਧਿਰਾਂ ਨੇ ਸਜ਼ਾ ਦੀ ਅਪੀਲ 'ਤੇ ਬਹਿਸ ਕੀਤੀ। ਜਿਸ ਤੋਂ ਬਾਅਦ ਸੰਗਰੂਰ ਦੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ।

B11 NEWS
By -
Tags: