ਨਰਿੰਦਰ ਮੋਦੀ ਬਣਨਗੇ ਤੀਜੀ ਵਾਰ ਪ੍ਰਧਾਨ ਮੰਤਰੀ

B11 NEWS
By -
 ਸੁਲਤਾਨਪੁਰ ਲੋਧੀ,2 ਜਨਵਰੀ, ਲਾਡੀ, ਚੌਧਰੀ, ਸ਼ਰਨਜੀਤ ਸਿੰਘ ਤਖਤਰ, ਨਰਿੰਦਰ ਮੋਦੀ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਗਏ ਇਹ ਸ਼ਬਦ ਜ਼ਿਲਾ ਪ੍ਰਧਾਨ ਭਾਜਪਾ ਰਣਜੀਤ ਸਿੰਘ ਖੋਜੇਵਾਲ  ਨੇ ਸੁਲਤਾਨਪੁਰ ਲੋਧੀ ਵਿਖੇ ਮੰਡਲ ਪ੍ਰਧਾਨ ਰਕੇਸ਼ ਪੁਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਉਹਨਾਂ ਨੇ  ਬਜਟ ਨੂੰ ਇਤਿਹਾਸਿਕ ਦੱਸਿਆ ਕਿਹਾ ਹੈ ਕਿ ਇਹ ਬਜਟ ਚਾਰ ਥੰਮ ਨੌਜਵਾਨਾਂ ,ਔਰਤਾਂ, ਕਿਸਾਨਾਂ ਤੇ ਗਰੀਬਾਂ ਨੂੰ ਮਜਬੂਤ ਕਰੇਗਾ ਉਹਨਾਂ ਨੇ ਕਿਹਾ ਹੈ ਕਿ ਬਜਟ ਵਿੱਚ ਤਿੰਨ ਕਰੋੜ ਲੱਖਪਤੀ ਦੀਦੀ ਬਣਾਉਣ ਦਾ ਵੀ ਟੀਚਾ ਜੋ ਪ੍ਰਧਾਨ ਮੰਤਰੀ ਨੇ ਰੱਖਿਆ ਹੈ ਲਾਹੇਬੰਦ ਸਾਬਤ ਹੋਵੇਗਾ। ਗਰੀਬਾਂ ਦੇ ਲਈ ਦੋ ਕਰੋੜ ਨਵੇਂ ਮਕਾਨ ਬਣਾਉਣ ਦਾ ਜੋ ਟੀਚਾ ਰੱਖਿਆ ਗਿਆ ਹੈ ਵਧੀਆ ਸਾਬਤ ਹੋਵੇਗਾ  ਆਸ਼ਮਨ ਯੋਜਨਾ ਦਾ ਵਿਸਤਾਰ ਕਰਕੇ ਉਹਨਾਂ ਨੇ ਅੰਗਰਵਾੜੀ ਤੇ ਆਸ਼ਾ ਵਰਕਰਾਂ ਲਈ ਵੀ ਲਾਹੇਬੰਦ ਸਾਬਤ ਹੋਵੇਗਾ  ।ਦੇਸ਼  ਵਿੱਚ ਵਿਕਾਸ ਦੀ ਜੋ ਲਹਿਰ ਚੱਲੀ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਚਲਾਈ ਹੈ ਇਸ ਮੌਕੇ ਭਾਜਪਾ ਵਿੱਚ ਸਾਬਕਾ ਪ੍ਰਿੰਸੀਪਲ ਰਜਿੰਦਰ ਸਿੰਘ ਅਤੇ ਰਜਿੰਦਰ ਕੁਮਾਰ ਨੇ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋਏ 
Tags: