ਲੁਧਿਆਣਾ ਪੁਲਿਸ ਵਲੋਂ ਕਾਰਵਾਈ ਕਰਦਿਆ ਨਿਹੰਗ ਸਿੰਘਾਂ ਦੇ ਬਾਣੇ ਵਿਚ ਲੁੱਟਾਂ ਖੋਹਾ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 02 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ

B11 NEWS
By -
ਲੁਧਿਆਣਾ ਪੁਲਿਸ ਵਲੋਂ ਕਾਰਵਾਈ ਕਰਦਿਆ ਨਿਹੰਗ ਸਿੰਘਾਂ ਦੇ ਬਾਣੇ ਵਿਚ ਲੁੱਟਾਂ ਖੋਹਾ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 02 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਮਾਰੂ ਹਥਿਆਰ ਅਤੇ ਵਹੀਕਲ ਬ੍ਰਾਮਦ ਕੀਤੇ ਗਏ। ਦੋਸੀਆ ਪਾਸੋਂ ਬੀਤੇ ਦਿਨੀਂ ਥਾਣਾ ਸਦਰ ਦੀ ਪੁਲਿਸ ਟੀਮ ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ। ਦੋਸ਼ੀ ਕਾਫੀ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਦੋਸੀਆ ਪਾਸੋਂ ਵਾਰਦਾਤ ਵਿੱਚ ਵਰਤੇ ਜਾਂਦੇ ਕਿਰਪਾਨ 04, ਲੋਹਾ ਖੰਡੇ 02, ਗੰਡਾਸਾ ਗੰਡਾਸੀ 02, ਕਟਾਰ 01, ਵੱਡਾ ਚਾਕੂ 03, ਅਤੇ ਹੋਰ ਵਾਰਦਾਤਾਂ ਦੀ ਵਹੀਕਲ ਬ੍ਰਮਦਗੀ ਮੋਟਰਸਾਈਕਲ 04, ਕਾਰ 03, ਛੋਟਾ ਹਾਥੀ 01, ਕੈਂਟਰ 01 ਅਤੇ ਖੋਹ ਹੋਈ ਆਲਟੋ ਕਾਰ ਵੀ ਬਰਾਮਦ ਕੀਤੀ ਗਈ।