1 ਗਲਾਕ ਪਿਸਤੋਲ, 4 ਜਿੰਦਾ ਕਾਰਤੂਸ, 2 ਖੋਲ, 1 ਪਲਸਰ ਮੋਟਰਸਾਇਕਲ ਅਤੇ ਹੋਰ ਦਸਤਾਵੇਜ਼ ਬ੍ਰਾਮਦ ਹੋਏ (ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ )

B11 NEWS
By -




ਬਟਾਲਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਹਾਸਿਲ ਕੀਤੀ ਹੈ। ਥਾਣਾ ਰੰਗੜ ਨੰਗਲ ਦੇ ਪਿੰਡ ਨੱਤ ਵਿਖੇ ਨਾਕਾਬੰਦੀ ਸਮੇਂ ਚੈਕਿੰਗ ਦੌਰਾਨ ਗੈਂਗਸਟਰ ਰਣਜੀਤ ਸਿੰਘ ਉਰਫ਼ ਰਾਣਾ, ਜੋ ਕਿ ਵੱਖ-ਵੱਖ ਸੰਗੀਨ ਜੁਰਮਾਂ 'ਚ ਲੋੜੀਂਦਾ ਸੀ, ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਪੁਲਿਸ ਦੀ ਜਵਾਬੀ ਫਾਇਰਿੰਗ ਦੋਰਾਨ ਗੈਂਗਸਟਰ ਵੀ ਜ਼ਖਮੀ ਹੋ ਗਿਆ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਬਟਾਲਾ ਵਿਖੇ ਗੈਂਗਸਟਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖਮੀ ਪੁਲਿਸ ਮੁਲਾਜਮ ਦਾ ਇਲਾਜ ਚੱਲ ਰਿਹਾ ਹੈ।
ਇਸ ਸਬੰਧ ਵਿੱਚ ਮੁਕੱਦਮਾ ਨੰਬਰ 6 ਮਿਤੀ 16.01.2025 ਜੁਰਮ 109 ਬੀ.ਐਨ.ਐਸ, 25/27 ਅਸਲਾ ਐਕਟ ਥਾਣਾ ਰੰਗੜ ਨੰਗਲ ਵਿੱਚ ਦਰਜ ਰਜਿਸਟਰ ਕੀਤਾ ਗਿਆ ਅਤੇ ਤਫਤੀਸ਼ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ। 
ਰਿਕਵਰੀ:-  1 ਗਲਾਕ ਪਿਸਤੋਲ, 4 ਜਿੰਦਾ ਕਾਰਤੂਸ, 2 ਖੋਲ, 1 ਪਲਸਰ ਮੋਟਰਸਾਇਕਲ ਅਤੇ ਹੋਰ ਦਸਤਾਵੇਜ਼ ਬ੍ਰਾਮਦ ਹੋਏ।
Batala Police, as part of its ongoing campaign against anti-social elements, achieved a significant success. During a checking at naka of village Natt, PS Ranger Nangal, a gangster Ranjit Singh @ Rana, who was wanted in various heinous crime cases, attacked the Police party, injuring one Police officer. In the retaliatory fire, the gangster was injured and later declared dead at the Civil Hospital, Batala. The injured Police officer is undergoing treatment. 
A case FIR No 6 dated 16/1/2025 u/s 109 BNS, 25/27 Arms Act. PS Ranger Nangal has been registered and a special investigation team has been set up for the investigtion of this case. 
Recovery :- 1 Glock Pistol with 4 live cartridges, 2 empty cartridges, 1 Pulsar motorcycle and other documents
Tags: