ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਸਮੀਖਿਆ ਮੀਟਿੰਗਾਂ ਪੂਰੀਆਂ ਕਰਨ ਤੋਂ ਬਾਅਦ, ਡੀ.ਜੀ.ਪੀ. ਪੰਜਾਬ ਵੱਲੋਂ ਗਣਤੰਤਰ ਦਿਵਸ 2025 ਦੇ ਮੱਦੇਨਜ਼ਰ ਡੀ.ਆਈ.ਜੀ. ਪਟਿਆਲਾ ਰੇਂਜ, ਪਟਿਆਲਾ, ਸੰਗਰੂਰ, ਬਰਨਾਲਾ, ਮਾਲੇਰਕੋਟਲਾ ਦੇ ਐਸ.ਐਸ.ਪੀਜ. ਅਤੇ ਪਟਿਆਲਾ ਰੇਂਜ ਦੇ ਗਜ਼ਟਿਡ ਅਧਿਕਾਰੀਆਂ ਨਾਲ ਕਾਨੂੰਨ ਅਤੇ ਵਿਵਸਥਾ ਸਮੀਖਿਆ ਮੀਟਿੰਗ ਲਈ ਪਟਿਆਲਾ ਦਾ ਦੌਰਾ ਕੀਤਾ ਗਿਆ।
ਜਿਸ ਦੌਰਾਨ ਸੀ.ਐਸ.ਆਰ. ਯੋਗਦਾਨਾਂ ਰਾਹੀਂ ਪਟਿਆਲਾ ਵਿੱਚ ਸ਼ਾਮਲ ਕੀਤੇ ਗਏ 20 ਨਵੇਂ ਪੀ.ਸੀ.ਆਰ. ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿੱਤੀ ਗਈ। ਇਹ ਮੋਟਰਸਾਈਕਲ ਪੁਲਿਸ ਗਸ਼ਤ ਅਤੇ ਗਤੀਸ਼ੀਲਤਾ ਨੂੰ ਵਧਾਉਣਗੇ, ਸੜਕਾਂ 'ਤੇ ਹੋਣ ਵਾਲੇ ਜੁਰਮਾਂ ਦੀ ਰੋਕਥਾਮ ਲਈ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ। ਸ਼ਹਿਰ ਵਿੱਚ ਵਧੀ ਹੋਈ ਗਤੀਸ਼ੀਲਤਾ, ਤੇਜ਼ ਪ੍ਰਤੀਕਿਰਿਆ ਸਮੇਂ ਅਤੇ ਭਾਈਚਾਰੇ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਦੇ ਯੋਗ ਬਣਾਏਗੀ। ਅਜਿਹੀਆਂ ਸੀ.ਐਸ.ਆਰ. ਪਹਿਲਕਦਮੀਆਂ ਪੁਲਿਸ-ਜਨਤਾ ਸਹਿਯੋਗ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ।
46 ਸ਼੍ਰੇਸ਼ਠ ਅਧਿਕਾਰੀਆਂ ਨੂੰ ਉਹਨਾਂ ਦੀ ਉਤਕ੍ਰਿਸ਼ਟ ਭਾਈਚਾਰਕ ਸੇਵਾ ਅਤੇ ਜ਼ਿੰਮੇਵਾਰੀਆਂ ਨੂੰ ਸਮਰਪਿਤ ਢੰਗ ਨਾਲ ਨਿਭਾਉਣ ਲਈ ਡਾਇਰੈਕਟਰ ਜਨਰਲ ਦੀ ਪ੍ਰਸ਼ੰਸਾ ਡਿਸਕ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਪੁਲਿਸ ਸੂਬੇ ਭਰ ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ, ਪੰਜਾਬ ਦੇ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ ਆਪਣੀ ਮਿਸ਼ਨ ਵਿੱਚ ਦ੍ਰਿੜ ਹੈ।
After completing the review meetings in Bathinda and Ferozepur, DGP Punjab visited Patiala for a Law & Order Review Meeting with DIG Patiala Range, SSPs of Patiala, Sangrur, Barnala, and Malerkotla, along with gazetted officers of the Patiala Range, to further strengthen preparations for #RepublicDay2025.
As part of the visit, 20 new PCR motorcycles, inducted in Patiala through CSR contributions, were flagged off. These motorcycles will enhance police patrolling and mobility, contributing significantly to preventing street crimes and ensuring public safety. Increased mobility in the city will enable quicker response times and better service delivery to the community. Such CSR initiatives demonstrate the value of police-public collaboration.
Rewarded Director General's Commendation Disc to 46 top performers for outstanding community service and performing their duties efficiently.
Punjab Police remains committed to maintaining peace, security, and harmony across the state, steadfast in its mission to serve and protect the people of #Punjab.