ਦੇਸ਼ ਵਿਦੇਸ਼ ਤੋਂ 700 ਤੋਂ ਵੱਧ ਸ਼ਰਧਾਲੂ ਗੁਰੂ ਨਗਰੀ ਚ' ਨਤਮਸਤਕ ਹੋਣ ਲਈ ਪੁੱਜੇ**
ਬਾਣੀ ਨੂੰ ਜੀਵਨ ਵਿੱਚ ਉਤਾਰਨ ਦੀ ਜਰੂਰਤ: ਮਾਸਟਰ ਜੀ**
ਸੁਲਤਾਨਪੁਰ ਲੋਧੀ 22ਮਾਰਚ ( ਲਾਡੀ,ੳ.ਪੀ.ਚੌਧਰੀ)ਗੋਡ ਹੋਮ ਜਰਨੀ ਸੰਸਥਾ ਵਲੋਂ ਸਰਵਧਰਮ ਮੇਲੇ 2025 ਦਾ ਅੱਜ ਬੜੀ ਸ਼ਰਧਾ ਪੂਰਵਕ ਆਗਾਜ਼ ਹੋਇਆ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 700 ਦੇ ਕਰੀਬ ਸ਼ਰਧਾਲੂ ਗੁਰੂ ਨਗਰੀ ਚ' ਨਤਮਸਤਕ ਹੋਣ ਲਈ ਗੋਡ ਹੋਮ ਜਰਨੀ ਸੰਸਥਾ ਦੇ ਮੁਖੀ ਰਜੇਸ਼ ਕੁਮਾਰ ਉਰਫ਼ ਮਾਸਟਰ ਜੀ ਦੀ ਅਗਵਾਈ ਚ' ਪੁੱਜੇ। ਜਿੱਥੇ ਉਹਨਾਂ ਵੱਲੋਂ ਸਰਵਧਰਮ ਸੰਮੇਲਨ ਦਾ ਆਯੋਜਨ 21 ਮਾਰਚ ਤੋਂ 24 ਮਾਰਚ ਤੱਕ ਸੁਲਤਾਨਪੁਰ ਲੋਧੀ ਦੇ ਇੰਪੀਰੀਅਲ ਕੈਸਲ ਪੈਲੇਸ ਵਿਖੇ ਕੀਤਾ ਜਾ ਰਿਹਾ ਹੈ, ਅੱਜ ਪਹਿਲੇ ਦਿਨ ਉਹਨਾਂ ਨੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਸਾਰੇ ਧਰਮਾਂ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮਾਸਟਰ ਜੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਇਹ ਉਹ ਧਰਤੀ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਤੇ 13 ਦਿਨ ਦਾ ਸਮਾਂ ਬਤੀਤ ਕੀਤਾ । ਉਹਨਾਂ ਨੇ ਕਿਹਾ ਕਿ ਮੈਂ ਇਸ ਪਾਵਨ ਧਰਤੀ ਨੂੰ ਨਮਨ ਕਰਦਾ ਹਾਂ । ਉਹਨਾਂ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਵਿੱਚ ਗੁਰੂ ਸਾਹਿਬ ਦੀ ਬਾਣੀ ਨੂੰ ਉਤਾਰਨਾ ਚਾਹੀਦਾ ਹੈ ਅਤੇ ਉਸਤੇ ਅਮਲ ਵੀ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਨਾ ਚਾਹੀਦਾ ਹੈ ਅਤੇ ਉਸ ਪ੍ਰਭੂ ਦੀ ਭਗਤੀ ਚ' ਲੀਨ ਹੋਣਾ ਚਾਹੀਦਾ ਹੈ । ਜਿਸ ਨਾਲ ਸਾਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਅਤੇ ਸਾਨੂੰ ਰੋਜਾਨਾ ਜਪੁਜੀ ਸਾਹਿਬ ਦਾ ਪਾਠ ਵੀ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਇਨਸਾਨ ਸਿਰਫ ਮੇਰਾ-ਮੇਰਾ ਕਰਦਾ ਹੈ, ਹਾਲਾਂਕਿ ਉਸਦਾ ਕੁਝ ਵੀ ਨਹੀਂ ਹੈ। ਜੋ ਕੁੱਝ ਹੈ ਉਹ ਉਸ ਕੁਦਰਤ ਦਾ ਹੀ ਹੈ, ਇਨਸਾਨ ਖਾਲੀ ਹੱਥੀ ਆਉਂਦਾ ਹੈ ਅਤੇ ਖਾਲੀ ਹੱਥੀ ਹੀ ਚਲੇ ਜਾਂਦਾ ਹੈ। ਮਾਸਟਰ ਜੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਰਾ ਸੰਸਾਰ ਦੁਖੀ ਹੈ, ਕਿਸੇ ਨੂੰ ਪੈਸੇ ਦਾ ਲਾਲਚ ਹੈ ਤੇ ਕਿਸੇ ਨੂੰ ਕੋਠੀ, ਬੰਗਲੇ ਅਤੇ ਹੋਰ ਵਸਤੂ ਦਾ। ਅਸੀਂ ਭੱਜ ਦੌੜ ਵਾਲੀ ਜ਼ਿੰਦਗੀ ਚ' ਗੁਰੂ ਸਾਹਿਬ ਤੋਂ ਬੇਮੁੱਖ ਹੋ ਗਏ ਹਾਂ। ਸਾਨੂੰ ਲੋੜ ਹੈ ਅੱਜ ਦੇ ਸਮੇਂ ਚ' ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦੀ। ਉਹਨਾਂ ਨੇ ਕਿਹਾ ਕਿ ਇਸ ਸਰਵਧਰਮ ਮੇਲੇ 2025 ਚ' ਪੁੱਜੀਆਂ ਸੰਗਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਲਈ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਮੂਹ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਹੈ। ਇਸ ਮੌਕੇ ਵੱਡੀ ਗਿਣਤੀ ਚ' ਸੰਗਤਾਂ ਤੋ ਤੋ ਇਲਾਵਾ ਐਸਜੀਪੀਸੀ ਦੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਵਿਸ਼ੇਸ਼ ਤੌਰ ਤੇ ਪਹੁੰਚੇ । ਪ੍ਰਬੰਧਕਾਂ ਵੱਲੋਂ ਬੀਬੀ ਗੁਰਪ੍ਰੀਤ ਰੂਹੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਦੇਸ਼ ਵਿਦੇਸ਼ ਤੋਂ 700 ਤੋਂ ਵੱਧ ਸ਼ਰਧਾਲੂ ਗੁਰੂ ਨਗਰੀ ਚ' ਨਤਮਸਤਕ ਹੋਣ ਲਈ ਪੁੱਜੇ**ਬਾਣੀ ਨੂੰ ਜੀਵਨ ਵਿੱਚ ਉਤਾਰਨ ਦੀ ਜਰੂਰਤ: ਮਾਸਟਰ ਜੀ**
By -
March 22, 2025