ਮਹਾਂਸ਼ਿਵਰਾਤਰੀ ਮੌਕੇ ਸਜਾਈ ਸ਼ੋਭਾ ਯਾਤਰਾ ਵਿੱਚ ਸਹਿਯੋਗ ਕਰਨ ਤੇ ਸ਼ਖ਼ਸੀਅਤਾ ਦਾ ਸ਼ਿਵ ਮੰਦਰ ਚੌੜਾ ਖੂਹ ਦੇ ਪ੍ਰਧਾਨ ਰਕੇਸ਼ ਨੀਟੂ ਅਤੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ

B11 NEWS
By -
ਮਹਾਂਸ਼ਿਵਰਾਤਰੀ ਮੌਕੇ ਸਜਾਈ ਸ਼ੋਭਾ ਯਾਤਰਾ ਵਿੱਚ ਸਹਿਯੋਗ ਕਰਨ ਤੇ ਸ਼ਖ਼ਸੀਅਤਾਂ ਸਨਮਾਨਿਤ
ਸੁਲਤਾਨਪੁਰ ਲੋਧੀ 25 25 ਮਾਰਚ ,(ਲਾਡੀ ਓਪੀ ਚੌਧਰੀ)-ਮਹਾਂਸ਼ਿਵਰਾਤਰੀ ਮੌਕੇ ਸ਼ਿਵ ਮੰਦਿਰ ਚੌੜਾ ਖੂਹ ਤੋਂ ਪ੍ਰਧਾਨ ਰਾਕੇਸ਼ ਨੀਟੂ ਦੀ ਅਗਵਾਈ ਹੇਠ ਸਜਾਈ ਗਈ  ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸਹਿਯੋਗ ਦੇਣ ਵਾਲੇ ਸੰਤ ਮਹਾਂਪੁਰਸ਼, ਵੱਖ ਵੱਖ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਤੇ ਸਮਾਜ ਸੇਵੀ ਸੱਜਣਾਂ ਦਾ ਅੱਜ ਸ਼ਿਵ ਮੰਦਿਰ ਚੌੜਾ ਖੂਹ ਵਿਖੇ ਇੱਕ ਧੰਨਵਾਦ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਧੰਨਵਾਦ ਸਮਾਗਮ ਵਿੱਚ ਪੁੱਜੀਆਂ ਮਹਾਨ ਸ਼ਖਸ਼ੀਅਤਾਂ ਦਾ ਪ੍ਰਧਾਨ ਰਾਕੇਸ਼ ਨੀਟੂ ਤੇ ਕਮੇਟੀ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਸਾਰਿਆਂ ਨੂੰ ਜੀ ਆਇਆ ਕਿਹਾ। ਧੰਨਵਾਦ ਸਮਾਗਮ ਤੇ ਸੰਸਕ੍ਰਿਤੀ ਨੂੰ ਜੋੜਨ ਲਈ ਕੀਤੇ ਗਏ ਪ੍ਰਧਾਨ ਨੀਟੂ ਵੱਲੋਂ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਵੀਨਾ ਦੇਵਾ ਜੀ ਕਪੂਰਥਲਾ ਵਾਲਿਆਂ ਨੇ ਕਿਹਾ ਕਿ ਪ੍ਰਧਾਨ ਨੀਟੂ ਜੋ ਧਰਮ ਨਾਲ ਸਭ ਨੂੰ ਜੋੜਨ ਲਈ ਮਹਾਂਸ਼ਿਵਰਾਤਰੀ ਸ਼ੋਭਾ ਯਾਤਰਾ ਦੇ ਰੂਪ ਵਿੱਚ ਜੋ ਧਾਰਮਿਕ ਸਮਾਗਮ ਕਰਵਾਉਂਦੇ ਹਨ ਉਸ ਦੀ ਮਿਸਾਲ ਮਿਲਣੀ ਬਹੁਤ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਨਾਲ ਸਾਡੀ ਨੌਜਵਾਨ ਪੀੜੀ ਵਿੱਚ ਇੱਕ ਨਵੀਂ ਚੇਤਨਾ ਜਾਗੇਗੀ ਅਤੇ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਧਰਮ ਦੇ ਤੇ ਚੱਲਣਗੇ। ਸਮਾਗਮ ਵਿੱਚ ਵਿਸ਼ੇਸ਼ ਰੂਪ ਵਿੱਚ ਗੋਡ ਹੋਮ ਜਰਨੀ ਸੰਸਥਾ ਦੇ ਪ੍ਰਮੁੱਖ ਰਾਜੇਸ਼ ਕੁਮਾਰ ਮਾਸਟਰ ਜੀ ਨੇ ਵੀ ਸ਼ਿਰਕਤ ਕੀਤੀ ਤੇ ਕਿਹਾ ਮੈਂ ਬਹੁਤ ਹੀ ਵਡਭਾਗਾ ਹਾਂ ਜਿਸ ਨੂੰ ਬਾਬੇ ਨਾਨਕ ਦੀ ਇਸ ਪਾਵਨ ਧਰਤੀ ਤੇ ਸੰਤਾਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਸਰਬ ਧਰਮ ਸੰਸਥਾ ਸਮਾਗਮ ਵਿੱਚ ਪ੍ਰਧਾਨ ਨੀਟੂ ਦੀ ਬਦੌਲਤ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਇਹ ਉਹ ਪਾਵਨ ਧਰਤੀ ਹੈ ਜਿੱਥੇ ਬਾਬੇ ਨਾਨਕ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਉਹ ਮਹਾਨ ਗੁਰੂ ਮਿਲੇ ਜਿਨਾਂ ਨੇ ਇਸ ਧਰਤੀ ਤੋਂ ਹੀ ਇਕ ਓਕਾਰ ਸਤਿਨਾਮ ਦੇ ਰੂਪ ਵਿੱਚ ਸਾਨੂੰ ਸੰਖਿਆਵਾਂ ਦਿੱਤੀਆਂ ਅਤੇ ਸਾਨੂੰ ਸਾਰਿਆਂ ਨੂੰ ਇੰਨਾ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਕਿ ਇਹ ਜਨਮ ਤੇ ਮੌਤ ਕੁਝ ਵੀ ਨਹੀਂ ਹੈ ਇਹ ਸਰੀਰ ਦੇ ਅੰਦਰ ਇੱਕ ਸਾਰੇ ਯਾਤਰੀ ਹਨ ਅਤੇ ਯਾਤਰਾ ਕਰਕੇ ਵਾਪਸ ਚਲੇ ਜਾਣਾ ਹੈ ਅਤੇ ਹਰੇਕ ਆਦਮੀ ਨੂੰ ਆਪਣੇ ਅੰਦਰ ਬੈਠੇ ਹਉਮੈ ਨੂੰ ਮਾਰਨਾ ਚਾਹੀਦਾ ਹੈ। ਸਮਾਗਮ ਦੌਰਾਨ ਬਾਬਾ ਪ੍ਰਗਟ ਨਾਥ ਜੀ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਸਾਰਿਆਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਰੱਖਣ ਵਿੱਚ ਬਹੁਤ ਕਾਮਯਾਬ ਹੁੰਦੇ ਹਨ। ਉਹਨਾਂ ਕਿਹਾ ਕਿ ਭਾਵੇਂ ਸਾਡੇ ਸਾਰਿਆਂ ਦੇ ਵੱਖ-ਵੱਖ ਰਾਹ ਹਨ ਪਰੰਤੂ ਮੰਜ਼ਿਲ ਇੱਕੋ ਹੀ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਧਾਰਮਿਕ ਸਮਾਗਮ ਵਿੱਚ ਜਰੂਰ ਹਿੱਸਾ ਲੈ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ। ਸਮਾਗਮ ਵਿੱਚ ਭੀਮ ਨਾਥ ਦਿੱਲੀ ਵਾਲੇ ,ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਥੇਦਾਰ ਜੈਮਲ ਸਿੰਘ, ਕੌਂਸਲਰ ਤੇ ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਰਾਜਾ ਗੁਰਪ੍ਰੀਤ ਸਿੰਘ,ਭ੍ਰਿਗੂ ਸ਼ਾਸਤਰ ਮੁਕੇਸ਼ ਪਾਠਕ, ਬਸਪਾ ਅੰਬੇਡਕਰ ਦੇ ਬੁਲਵੰਤ ਸਿੰਘ ਸੁਲਤਾਨਪੁਰੀ ,ਯੂਥ ਆਗੂ ਅਵੀ ਰਾਜਪੂਤ ਕਪੂਰਥਲਾ ਨੇ ਨੀਟੂ ਵੱਲੋਂ ਕਰਵਾਏ ਇਸ ਸਮਾਗਮ ਦੀ ਸ਼ਲਾਘਾ ਕੀਤੀ ।ਸਮਾਗਮ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਸਟੇਟ ਅਵਾਰਡੀ ਲਖਪਤ ਰਾਏ ਪ੍ਰਭਾਕਰ ਨੇ ਬਾਖੂਬੀ ਨਿਭਾਈ। ਇਸ ਮੌਕੇ ਨਿਸ਼ਾ ਦੇਵਾ , ਸੁਨੀਤਾ ਦੇਵਾ , ਲਾਲਾ ਅਮਰ ਚੰਦ ਧੀਰ, ਰਾਜੀਵ ਧੀਰ ,ਸਤਪਾਲ ਮਨਚੰਦਾ, ਆਸ਼ੀਸ਼ ਅਰੋੜਾ, ਮੀਨਾਕਸ਼ੀ ਅਰੋੜਾ ,ਦੀਕਸ਼ਾ ਅਰੋੜਾ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ, ਡਾਕਟਰ ਰਕੇਸ਼ ਪੁਰੀ ਮੰਡਲ ਪ੍ਰਧਾਨ ਭਾਜਪਾ, ਗੁਰਪ੍ਰੀਤ ਸਿੰਘ ਸਾਬੀ, ਸ਼ਿਵ ਕੁਮਾਰ ਕਨੋਜੀਆ ਸਰਪ੍ਰਸਤ ਕਨੋਜੀਆ ਸੇਵਾ ਦਲ, ਰਵਿੰਦਰ ਸਿੰਘ ਰਵੀ ਪਿੱਥੋਰਾਹਲ, ਕੰਵਨਨੈਨ ਸਿੰਘ ਕੇਨੀ, ਸੁਰਜੀਤ ਸਿੰਘ ਸੱਧੂਵਾਲ, ਨਵਪ੍ਰੀਤ ਸਿੰਘ ਵਾਹਿਗੁਰੂ ਅਕੈਡਮੀ, ਦਵਿੰਦਰ ਸਿੰਘ ਵਾਹਿਗੁਰੂ ਅਕੈਡਮੀ,ਆੜਤੀ ਨਿਰਮਲ ਸਿੰਘ, ਸਰਪੰਚ ਰਾਮ ਸਿੰਘ, ਵਿੱਕੀ ਚੌਹਾਨ, ਰਮਨ ਸਲਪੋਨਾ, ਮੁਕੇਸ਼ ਗੁਪਤਾ, ਸਮੁੰਦਰ ਸਿੰਘ ਢਿੱਲੋਂ ,ਭੋਲਾ ਟੈਲੀਕਾਮ, ਚਾਚਾ ਸੁਰਜੀਤ ਸਿੰਘ, ਵਾਸੂ ਪਾਠਕ ,ਪਿਆਰਾ ਲਾਲ ਭੱਟੀ, ਲੱਕੀ ਭਨੋਟ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਬਾਬਾ ਬਲੌਰੀ, ਪੰਡਿਤ ਲਛਮਣ ਪ੍ਰਸ਼ਾਦ , ਬਾਵਾ ਸਿੰਘ ਲੈਬ ਟੈਕਨੀਸ਼ੀਅਨ, ਪੰਡਿਤ ਅਲੋਕ ਨਾਥ ਤਿਵਾੜੀ,ਰਾਕੇਸ਼ ਛੁਰਾ ,ਆਦਿ ਵੀ ਹਾਜ਼ਰ ਸਨ।