ਸਵਰਾਜ ਟਰੈਕਟਰ ਕਿਸਾਨਾਂ ਦੀ ਪਹਿਲੀ ਪਸੰਦ ਬਣਿਆ-ਰਵਿੰਦਰ ਸ਼ਰਮਾ ਸਵਰਾਜ ਟ੍ਰੈਕਟਰ ਏਜੰਸੀ ਐਸਪੀ ਆਟੋ ਮੋਬਾਈਲ ਦਾ ਸ਼ੁਭ

B11 NEWS
By -
ਸਵਰਾਜ ਟਰੈਕਟਰ ਕਿਸਾਨਾਂ ਦੀ ਪਹਿਲੀ ਪਸੰਦ ਬਣਿਆ-ਰਵਿੰਦਰ ਸ਼ਰਮਾ 
ਸਵਰਾਜ ਟ੍ਰੈਕਟਰ ਏਜੰਸੀ ਐਸਪੀ ਆਟੋ ਮੋਬਾਈਲ ਦਾ ਸ਼ੁਭ ਆਰੰਭ ਕੀਤਾ
ਸੁਲਤਾਨਪੁਰ ਲੋਧੀ ,26ਮਾਰਚ(,ਲਾਡੀ,ਉ.ਪੀ.ਚੌਧਰੀ)
ਸਵਰਾਜ ਟ੍ਰੈਕਟਰ ਕੰਪਨੀ ਵੱਲੋਂ ਕਿਸਾਨਾਂ ਲਈ ਬਹੁਤ ਹੀ ਘੱਟ ਰੇਟ ਅਤੇ ਕੁਫਾਇਤੀ ਕੁਆਲਿਟੀ ਵਿੱਚ ਕਿਸਾਨਾਂ ਵਾਸਤੇ ਟਰੈਕਟਰ ਮਾਰਕੀਟ ਵਿੱਚ ਉਤਾਰੇ ਜਾ ਰਹੇ ਹਨ ਜੋ ਕਿ ਕਿਸਾਨਾਂ ਦੀ ਪਹਿਲੀ ਪਸੰਦ ਬਣ ਰਹੇ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਵਰਾਜ ਕੰਪਨੀ ਦੇ ਸਟੇਟ ਹੈਡ ਰਵਿੰਦਰ ਸ਼ਰਮਾ ਨੇ ਅੱਜ ਪਾਵਨ ਨਗਰੀ ਬੇਰ ਸਾਹਿਬ ਰੋਡ, ਸੈਂਟਰਲ ਟਾਊਨ ਸੁਲਤਾਨਪੁਰ ਲੋਧੀ ਵਿਖੇ ਐਸਪੀ ਆਟੋ ਮੋਬਾਈਲ ਦੇ ਸ਼ੁਭ ਆਰੰਭ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨਾਂ ਦੱਸਿਆ ਕਿ ਸਵਰਾਜ ਟਰੈਕਟਰ ਵਿੱਚ ਸਮਾਰਟ ਲੁਕ, ਲਿਫਟ ਕੰਪੈਸਟੀ 2200 ਤੋਂ 2700 ਕਿਲੋ, ਸੀਆਰ ਅਤੇ ਜੇਆਰ ਪਲੱਸ ਆਰ ਪੀਟੀਓ ,ਨਵੀਂ ਤਕਨੀਕ ਅਤੇ ਮਲਟੀ ਸਪੀਡ ਪੀਟੀਓ, ਹਾਈ ਲੋਅ ਮੀਡੀਅਮ ਗੇਅਰ ਬਾਕਸ,ਸਟਲ ਗੇਅਰ ਟੈਕਨਾਲੋਜੀ ਆਦਿ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ।  ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਤਰੱਕੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸਵਰਾਜ ਟਰੈਕਟਰ ਖਰੀਦੇ ਜਾਣ। ਉਹਨਾਂ ਐਸਪੀ ਆਟੋ ਮੋਬਾਇਲ ਦੇ ਐਮਡੀ ਸਰਵਨ ਸਿੰਘ, ਸਬ ਰਜਿਸਟਰਾਰ ਗੁਰਦੇਵ ਸਿੰਘ, ਮੁਖਤਿਆਰ ਸਿੰਘ, ਸੁਖਮਨਪ੍ਰੀਤ ਸਿੰਘ, ਗੁਰਮਨਪ੍ਰੀਤ ਸਿੰਘ ਨੂੰ ਨਵੀਂ ਏਜੰਸੀ ਖੋਲਣ ਦੀ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਗਾਹਕਾਂ ਨਾਲ ਸਹਿਯੋਗ ਅਤੇ ਮਿਲਵਰਤਨ ਕਰਕੇ ਆਪਣੇ ਕਾਰੋਬਾਰ ਨੂੰ ਵੱਧ ਤੋਂ ਵੱਧ ਕਾਮਯਾਬ ਕੀਤਾ ਜਾਵੇ। ਇਸ ਤੋਂ ਪਹਿਲਾਂ ਏਜੰਸੀ ਦੇ ਸ਼ੁਭ ਮਹੂਰਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕਾ ਨਿਵਾਸੀ ਸ਼ਹਿਰ ਨਿਵਾਸੀ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸਵਰਾਜ ਟ੍ਰੈਕਟਰ 744 ਐਫ ਈ ਗੁਰਨਾਮ ਸਿੰਘ ਬਸਤੀ ਦਾਰੇਵਾਲ ਅਤੇ ਜਸਵਿੰਦਰ ਸਿੰਘ ਮਲਸੀਆਂ ਨੂੰ ਟਰੈਕਟਰਾਂ ਦੀਆਂ ਚਾਬੀਆਂ ਸਟੇਟ ਹੈਡ ਅਰਵਿੰਦਰ ਸ਼ਰਮਾ, ਏਰੀਆ ਮੈਨੇਜਰ ਹਰਪ੍ਰੀਤ ਸਿੰਘ, ਐਸਪੀ ਆਟੋ ਮੋਬਾਇਲ ਦੇ ਐਮਡੀ ਸਰਵਨ ਸਿੰਘ ਨੇ ਸੌਂਪੀਆਂ ਅਤੇ ਨਵੇਂ ਟਰੈਕਟਰ ਖਰੀਦਣ ਦੀ ਵਧਾਈ ਦਿੱਤੀ। ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕਾ ਨਿਵਾਸੀ ਤੇ ਸ਼ਹਿਰ ਨਿਵਾਸੀ ਪਤਵੰਤੇ ਸੱਜਣਾਂ ਵੱਲੋਂ ਐਸਪੀ ਆਟੋ ਮੋਬਾਈਲ ਦੇ ਐਮਡੀ ਸਰਵਣ ਸਿੰਘ ਨੂੰ ਨਵੀਂ ਏਜੰਸੀ ਖੁੱਲਣ ਦੀ ਵਧਾਈ ਦਿੱਤੀ। ਇਸ ਮੌਕੇ ਐਸ ਪੀ ਆਟੋ ਮੋਬਾਈਲ ਦੇ ਐਮ ਡੀ ਸਰਵਨ ਸਿੰਘ, ਸਬ ਰਜਿਸਟਰਾਰ ਗੁਰਦੇਵ ਸਿੰਘ, ਮੁਖਤਿਆਰ ਸਿੰਘ, ਸੁਖਮਨਪ੍ਰੀਤ ਸਿੰਘ, ਗੁਰਮਨਪ੍ਰੀਤ ਸਿੰਘ, ਸਵਰਾਜ ਕੰਪਨੀ ਦੇ ਸਟੇਟ ਹੈਡ ਰਵਿੰਦਰ ਸ਼ਰਮਾ, ਏਰੀਆ ਮੈਨੇਜਰ ਹਰਪ੍ਰੀਤ ਸਿੰਘ, ਟੈਰੀਟਰੀ ਮੈਨੇਜਰ ਰੋਹਿਤ ਸਰੀਨ, ਏਰੀਆ ਇੰਚਾਰਜ ਅਭੇ ਸਿੰਘ, ਮਹਿੰਦਰਾ ਮਹਿੰਦਰਾ ਕੰਪਨੀ ਦੇ ਬੀ ਐਮ ਕੁਲਦੀਪ ਸਿੰਘ, ਗੁਰਮੀਤ ਸਿੰਘ ਗਿੱਲ ਸੀ ਐਚ, ਸੁਖਜਿੰਦਰ ਸਿੰਘ ਏ ਬੀ ਐਮ, ਵਿਸ਼ਾਲ ਸ਼ਰਮਾ ਐਸ ਬੀ ਐਮ, ਭਾਈ ਹਰਜੀਤ ਸਿੰਘ ਪ੍ਰਚਾਰਕ, ਪੀਏਡੀਬੀ ਦੇ ਚੇਅਰਮੈਨ ਹਰਚਰਨ ਸਿੰਘ ਬੱਗਾ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜਗਪਾਲ ਸਿੰਘ ਚੀਮਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਬਲਜਿੰਦਰ ਸਿੰਘ ਪੀਏ, ਮੇਜਰ ਸਿੰਘ, ਤੁਸ਼ਾਰ, ਰਮਨ, ਰਣਜੋਧ ਸਿੰਘ, ਗੁਰਦੇਵ ਸਿੰਘ ਹਰਜੀਤ ਸਿੰਘ ਸੰਧੂ ਐਸਬੀਆਈ ਦੇ ਆਰ ਐਮ ਕ੍ਰਿਸ਼ਨ ਕੁਮਾਰ, ਸੀ ਐਮ ਜਗਬੀਰ ਸਿੰਘ, ਅਨਿਲ ਗੁਪਤਾ ਆਰ ਸੀ ਸੀ, ਹਰਮਨਜੋਤ ਸਿੰਘ ਹਰਦੀਪ ਸਿੰਘ ਕੋਟਕ ਮਹਿੰਦਰਾ, ਗੁਰਪ੍ਰੀਤ ਸਿੰਘ, ਅਨੂਪ ਸਿੰਘ ਐਲ ਐਮ ਟੀ, ਪ੍ਰਵੀਨ ਕੁਮਾਰ, ਰਜਤ ਕੁਮਾਰ, ਗੁਰਵਿੰਦਰ ਸਿੰਘ ਮੈਨੇਜਰ ਆਈ ਸੀ ਆਈ ਸੀ ਆਈ, ਇੰਡੀਅਨ ਬੈਂਕ ਦੇ ਅੰਸ਼ੂ ਬਾਂਸਲ, ਪੀ ਐਨ ਬੀ ਦੇ ਰਾਹੁਲ ਕੁਮਾਰ, ਐਚ ਡੀ ਬੀ ਦੇ ਜਤਿਨ ਕੁਮਾਰ, ਸੰਦੀਪ ਕੁਮਾਰ ਸੁੰਦਰਮ ਫਾਈਨੈਂਸ, ਏ ਬੀ ਨਰਾਇਣ ਕੰਟਰੀ ਹੈਡ, ਮਹਿੰਦਰ ਸਿੰਘ, ਪਰਮਜੀਤ ਸਿੰਘ,ਓਮ ਪ੍ਰਕਾਸ਼, ਜਗਦੀਸ਼ ਸਿੰਘ ਆਦਿ ਵੀ ਹਾਜਰ ਸਨ।


ਕੈਪਸ਼ਨ- ਨਵੇਂ ਸਵਰਾਜ ਟ੍ਰੈਕਟਰ 744 ਐਫ ਈ ਦੀਆਂ ਚਾਬੀਆਂ ਗ੍ਰਾਹਕ ਨੂੰ ਸੌਂਪਦੇ ਹੋਏ ਸਟੇਟ ਹੈਡ ਰਵਿੰਦਰ ਸ਼ਰਮਾ, ਏਰੀਆ ਮੈਨੇਜਰ ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਵਿਰਕ, ਐਮਡੀ ਸਰਵਣ ਸਿੰਘ ਤੇ ਹੋਰ ਪਤਵੰਤੇ।