ਸੁਲਤਾਨਪੁਰ ਲੋਧੀ 28 ਮਾਰਚ ,(ਲਾਡੀ,ੳ.ਪੀ ਚੌਧਰੀ )ਪਹਿਲੀ ਅਪ੍ਰੈਲ ਨੂੰ ਕਣਕ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਅਨਾਜ ਮੰਡੀਆਂ ਵਿੱਚ ਕਿਸਾਨਾਂ ਨੂੰ ਕਣਕ ਖਰੀਦ ਨੂੰ ਲੈ ਕੇ ਕਿਸੇ ਤਰਹਾਂ ਦੀ ਪਰੇਸ਼ਾਨੀ ਨਾ ਆਵੇ ਇਸ ਲਈ ਸਰਕਾਰ ਵੱਲੋਂ ਮੰਡੀਆਂ ਦੇ ਸੰਬੰਧਿਤ ਅਧਿਕਾਰੀਆਂ ਨੂੰ ਪੁਖਤਾ ਇੰਤਜ਼ਾਮ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਉਲਟ ਸੁਲਤਾਨਪੁਰ ਲੋਧੀ ਅਨਾਜ ਮੰਡੀ ਵਿੱਚ ਸਫਾਈ ਵਿਵਸਥਾ ਚਰਮੁਰਾਈ ਹੋਈ ਹੈ ਚਾਰੋਂ ਔਰ ਗੰਦਗੀ ਦੇ ਢੇਰ ਹਨ ।ਅਧਿਕਾਰੀ ਕੇਵਲ ਖਾਣਾ ਪੂਰਤੀ ਨੂੰ ਲੈ ਕੇ ਆਦੇਸ਼ ਜਾਰੀ ਕਰ ਰਹੇ ਹਨ। ਦੂਰ ਦਰਾਜ ਪਿੰਡਾਂ ਚ ਆਉਣ ਵਾਲੇ ਕਿਸਾਨਾਂ ਨੂੰ ਮੌਸਮ ਖਰਾਬੀ ਦੇ ਕਾਰਨ ਕਿਸੇ ਪ੍ਰਕਾਰ ਦੀ ਵਿਵਸਥਾ ਨਹੀਂ ਹੈ ਸੰਬੰਧਿਤ ਵਿਭਾਗ ਕਿਸਾਨਾਂ ਦੇ ਵਿਵਸਥਾ ਕਰਨ ਦੇ ਬਜਾਏ ਉਹਨਾਂ ਨੂੰ ਇੱਕ ਹੀ ਦਿਨ ਕਣਕ ਦੀ ਖਰੀਦ ਕਰ ਵਾਪਸ ਜਾਣ ਦੀਆਂ ਗੱਲਾਂ ਕਰ ਰਹੇ ਹਨ ਇਸ ਸੰਬੰਧ ਵਿੱਚ ਮਾਰਕੀਟ ਕਮੇਟੀ ਦੇ ਪ੍ਰਸ਼ਾਸਨ ਕੰਮ ਅਡੀਸ਼ਨਲ ਐਸ ਡੀ ਐਮ ਕਪਲ ਜਿੰਦਲ ਨੇ ਦੱਸਿਆ ਹੈ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਸਰਕਾਰੀ ਏਜੰਸੀਆਂ ਨੂੰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਣਕ ਦੇ ਸੀਜਨ ਦੇ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਾ ਹੋਵੇ ਸਾਰੇ 10 ਮੰਡੀਆਂ ਚ ਲੋਕਲ ਪੁਆਇੰਟਸ ਤੇ ਫਸਲ ਦੀ ਸਾਫ ਸਫਾਈ ,ਬਿਜਲੀ ਪੀਣ ਵਾਲਾ ਪਾਣੀ ,ਕਿਸਾਨਾਂ ਦੇ ਬੈਠਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਉਹਨਾਂ ਨੇ ਕਿਹਾ ਕਿ ਜਲਦੀ ਹੀ ਸਫਾਈ ਵਿਵਸਥਾ ਨੂੰ ਸਹੀ ਕਰ ਦਿੱਤਾ ਜਾਵੇਗਾ ਅਤੇ ਸਰਕਾਰੀ ਖਰੀਦ ਏਜੰਸੀਆਂ ,ਪੈਨਗਰੇਨ ,ਪਨਸਪ ,ਪੰਜਾਬ ਐਗਰੋ, ਮਾਰਕ ਫੈਡ , ਵੇਅਰ ਹਾਊਸ ਤੇ ਭਾਰਤੀ ਖਾਦ ਨਿਗਮ ਦੇ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਨੇ ਕਿ ਮੰਡੀਆਂ ਵਿੱਚ ਬਾਰਦਾਨੇ ਲਿਫਟਿੰਗ ਦੀ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ ਦੂਜੀ ਪਾਸੇ ਆੜਤੀਆਂ ਵੱਲੋਂ ਵੀ ਖੋਲੇ ਆਸਮਾਨ ਚ ਫਸਲ ਰੱਖਣ ਦੇ ਕਾਰਨ ਖਰਾਬ ਮੌਸਮ ਹੋਣ ਦਾ ਡਰ ਬਣਿਆ ਰਹਿੰਦਾ ਹੈ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹ ਕਿ ਛੱਤ ਵਾਲੇ ਗੁਦਾਮਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਲਿਫਟਿੰਗ ਦੀ ਸਮੱਸਿਆ ਦਾ ਸਮਾਧਾਨ ਜਲਦੀ ਤੋਂ ਜਲਦੀ ਕੀਤਾ ਜਾਵੇਗਾ
ਮਾਰਕੀਟ ਕਮੇਟੀ ਦੇ ਪ੍ਰਸ਼ਾਸਨ ਕੰਮ ਅਡੀਸ਼ਨਲ ਐਸ ਡੀ ਐਮ ਕਪਲ ਜਿੰਦਲ ਨੇ ਦੱਸਿਆ ਹੈ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੇ ਸਰਕਾਰੀ ਏਜੰਸੀਆਂ ਨੂੰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ
By -
March 28, 2025