ਸੁਲਤਾਨਪੁਰ ਲੋਧੀ 30 ਮਾਰਚ (ਲਾਡੀ, ੳ.ਪੀ.ਚੌਧਰੀ)
ਬਾਬਾ ਬਾਲਕ ਨਾਥ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਪ੍ਰਮੁੱਖ ਦੌਲਤ ਰਾਮ ਛੁਰਾ ਦੀ ਅਗਵਾਈ ਚ 20ਵਾਂ ਸਲਾਨਾ ਬਾਬਾ ਬਾਲਕ ਨਾਥ ਜੀ ਦਾ ਭੰਡਾਰਾ ਅਤੇ ਚੌਂਕੀ ਬਾਬਾ ਬਾਲਕ ਨਾਥ ਮੰਦਿਰ ਸ਼ਤਾਬਗੜ੍ਹ ਰੋਡ ਵਿਖੇ ਬੜੀ ਧੂਮ ਧਾਮ ਤੇ ਸ਼ਰਧਾਪੂਰਵਕ ਕਰਵਾਇਆ ਗਿਆ। ਸਲਾਨਾ ਭੰਡਾਰੇ ਤੇ ਚੌਂਕੀ ਚ ਵੱਖ-ਵੱਖ ਧਾਰਮਿਕ ਰਾਜਨੀਤਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਇਲਾਵਾ ਬਾਬਾ ਜੀ ਦੇ ਭਗਤਾਂ ਨੇ ਬਾਬਾ ਜੀ ਦੇ ਮੰਦਰ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ , ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਗੋਲਡੀ, ਸਰਪੰਚ ਡਾਕਟਰ ਮਨੋਹਰ ਲਾਲ ਨੇ ਸ਼ਿਰਕਤ ਕੀਤੀ । ਉਹਨਾਂ ਨੇ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ 20ਵੇਂ ਭੰਡਾਰੇ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਸਮਾਜ ਸੇਵੀ ਛੁਰਾ ਪਰਿਵਾਰ ਦੀ ਧਰਮ ਤੇ ਸੰਸਕ੍ਰਿਤੀ ਲਈ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੀ ਸ਼ਲਾਘਾ ਕੀਤੀ । ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਅਮਿਤ ਛੁਰਾ, ਭੂਸ਼ਨ ਛੁਰਾ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਅਤੇ ਉਨਾਂ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ। ਧਾਰਮਿਕ ਸਮਾਗਮ ਚ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ , ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਸਾਬੀ ,ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ , ਸੱਤਪਾਲ ਮਨਚੰਦਾ, ਸ਼ਿਵ ਕੁਮਾਰ ਕਨੌਜੀਆ ਨੇ ਬਾਬਾ ਜੀ ਦੀ ਚੌਂਕੀ ਚ ਹਾਜਰੀ ਲਗਵਾਈ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਸਮੂਹ ਨਗਰ ਨਿਵਾਸੀਆਂ ਨੂੰ ਬਾਬਾ ਪੌਣਾਹਾਰੀ ਦੇ ਚੇਤ ਮਹੀਨੇ ਮੌਕੇ ਕਰਵਾਈ ਗਈ ਚੌਂਕੀ ਦੀ ਵਧਾਈ ਦਿੱਤੀ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਬਾਬਾ ਬਾਲਕ ਨਾਥ ਜੀ ਦੀ ਕਰਵਾਈ ਇਸ ਚੌਂਕੀ ਤੇ ਭੰਡਾਰੇ ਵਿੱਚ ਧਰਮ ਪਤਨੀ ਜਸਪਾਲ ਕੌਰ ਚੀਮਾ, ਸਾਬਕਾ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਡਾਕਟਰ ਨਰਿੰਦਰ ਸਿੰਘ ਗਿੱਲਾਂ ,ਮਾਧਵ ਗੁਪਤਾ, ਜਤਿੰਦਰ ਲਾਹੌਰਾ, ਜੋਗੇਸ਼ ਲਾਹੌਰਾ, ਸਾਬਕਾ ਜਿਲਾ ਪ੍ਰਧਾਨ ਕਾਂਗਰਸ ਰਮੇਸ਼ ਡਡਵਿੰਡੀ ,ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਕਿਸਾਨ ਆਗੂ ਅਮਰ ਸਿੰਘ ਮੰਡ, ਬਲਜਿੰਦਰ ਪੀਏ ਨੇ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਿਆ ਤੇ ਕਿਹਾ ਕਿ ਸਮਾਜ ਸੇਵੀ ਛੁਰਾ ਪਰਿਵਾਰ ਦੀ ਧਰਮ ਦੇ ਖੇਤਰ ਵਿੱਚ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਨਾਂ ਦੇ ਬਜ਼ੁਰਗ ਲਾਲਾ ਦੌਲਤ ਰਾਮ ਛੁਰਾ ਜੀ ਨੇ ਜੋ ਇਹ ਨੇਕ ਕਾਰਜ ਵੀ ਸਾਲਾਂ ਤੋਂ ਸ਼ੁਰੂ ਕੀਤਾ ਹੋਇਆ ਹੈ ਉਸ ਨੂੰ ਲਗਾਤਾਰ ਉਨਾਂ ਦੇ ਸਪੁੱਤਰ ਹੈਪੀ ਛੁਰਾ ਤੇ ਸੋਨੂ ਛੁਰਾ ਨਿਭਾ ਕੇ ਧਰਮ ਦਾ ਕਾਰਜ ਕਰ ਰਹੇ ਹਨ। ਮੰਦਰ ਪ੍ਰਬੰਧਕ ਕਮੇਟੀ ਦੇ ਅਮਿਤ ਛੁਰਾ, ਭੂਸ਼ਣ ਛੁਰਾ ਵੱਲੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਮੈਡਮ ਜਸਪਾਲ ਕੌਰ ਚੀਮਾ ਨੂੰ ਸਨਮਾਨਿਤ ਕੀਤਾ ਗਿਆ। ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਕੇਸ਼ ਨੀਟੂ, ਮੰਡਲ ਭਾਜਪਾ ਪ੍ਰਧਾਨ ਡਾਕਟਰ ਰਕੇਸ਼ ਪੁਰੀ, ਭ੍ਰਿਗੂ ਸ਼ਾਸਤਰ ਮੁਕੇਸ਼ ਪਾਠਕ, ਵਾਸੂ ਪਾਠਕ, ਵਰਿੰਦਰ ਸਲਪੋਨਾ, ਅਸ਼ੋਕ ਕਨੋਜੀਆ, ਨੰਬਰਦਾਰ ਤੀਰਥ ਸਿੰਘ ਨੇ ਵੀ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਰਵਾਈ ਚੌਂਕੀ ਵਿੱਚ ਗਾਇਕ ਗੌਤਮ ਜਲੰਧਰੀ ਨੇ ਬਾਬਾ ਜੀ ਦੀਆਂ ਭੇਟਾਂ ਸੁਣਾ ਕੇ ਭਗਤਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਇਸ ਤੋਂ ਪਹਿਲਾਂ ਸਵੇਰੇ ਬਾਬਾ ਜੀ ਦੀ ਪੂਜਾ ਅਰਚਨਾ ਕਰਕੇ ਝੰਡਾ ਚੜਾਉਣ ਤੇ ਚੋਲਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਚੌਂਕੀ ਦੇ ਅਖੀਰ ਵਿੱਚ ਲਾਲਾ ਦੌਲਤ ਰਾਮ ਛੁਰਾ ਨੇ ਬਾਬਾ ਜੀ ਦੀ ਆਰਤੀ ਉਤਾਰੀ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਉਪਰੰਤ ਬਾਬਾ ਜੀ ਦਾ ਅਤੁੱਟ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਭੂਸ਼ਣ ਛੁਰਾ, ਅਮਿਤ ਛੁਰਾ, ਮੋਨਿਕਾ ਛੁਰਾ ,ਵੀਨੂ ਛੁਰਾ, ਤੁਸ਼ਾਰ ਛੁਰਾ, ਤਾਨਿਸ਼ ਛੁਰਾ, ਕੁਲਦੀਪ ਚੰਦ ਛੁਰਾ, ਸ਼ਿਵ ਕੁਮਾਰ ਕਨੋਜੀਆ, ਨਵਲ ਭਨੋਟ, ਲਖਪਤ ਰਾਏ ਪ੍ਰਭਾਕਰ ਸਟੇਟ ਅਵਾਰਡੀ, ਡਿੰਪਲ ਅਰੋੜਾ, ਵਿਸ਼ਾਲ ਧੀਰ, ਡਾਕਟਰ ਕਪਿਲ ਲੂੰਬਾ, ਇੰਦਰ ਮੋਹਣ ਗੁਪਤਾ, ਗੁਰਦਿਆਲ ਅਰੋੜਾ, ਵਿਵੇਕ ਧੀਰ, ਪੱਪੂ ਸ਼ਰਮਾ, ਮਿੰਟੂ ਨਈਅਰ, ਫਤਿਹ ਚੰਦ ਉੱਪਲ, ਆਰ ਕੇ ਅਰੋੜਾ, ਮੋਨੂ ਧੀਰ, ਭਗਵਾਨ ਦਾਸ ਅਰੋੜਾ, ਕੇਵਲ ਕ੍ਰਿਸ਼ਨ ਵਧਵਾ, ਬਾਬਾ ਬਲੌਰੀ, ਜਗੀਰ ਸਿੰਘ ਜਗੀਰਾ, ਵਿੱਕੀ ਸਹੋਤਾ, ਰੂਪ ਲਾਲ ਕਨੋਜੀਆ, ਸੋਨੂ ਕਨੋਜੀਆ, ਅਸ਼ੋਕ ਗੁਗਲਾਨੀ, ਅਮਿਤ ਧੀਰ, ਬਿੱਟੂ ਧੀਰ, ਰਮਨ ਸਲਪੋਨਾ, ਸੁਰੇਸ਼ ਧੀਰ, ਗੁਰਨਾਮ ਸਿੰਘ ਸਾਬਕਾ ਐਮਸੀ, ਡਾਕਟਰ ਸੁਨੀਲ ਧੀਰ ਆਦਿ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਭਗਤ ਹਾਜ਼ਰ ਸਨ।
ਬਾਬਾ ਬਾਲਕ ਨਾਥ ਮੰਦਰ ਕਮੇਟੀ ਵੱਲੋਂ ਸਲਾਨਾ ਭੰਡਾਰਾ ਤੇ ਚੌਂਕੀ ਸ਼ਰਧਾ ਨਾਲ ਕਰਵਾਈਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਿਕ ਆਗੂਆਂ ਨੇ ਸ਼ਿਰਕਤ ਕੀਤੀ
By -
March 30, 2025