ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਅੱਖਾਂ ਦੀ ਰੋਸ਼ਨੀ ਨਾਲ ਹਰ ਮਨੁੱਖ ਸੰਸਾਰ ਨੂੰ ਦੇਖ ਸਕਦਾ ਹੈ: ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ

B11 NEWS
By -
ਸੁਲਤਾਨਪੁਰ ਲੋਧੀ 30 ਮਾਰਚ( ਲਾਡੀ,ੳ.ਪੀ.ਚੌਧਰੀ)
ਹਲਕਾ  ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਲਾਈਨਜ ਕਲੱਬ ਆਦਮਪੁਰ ਦੇ ਸਹਿਯੋਗ ਨਾਲ ਲਾਈਨਜ਼ ਆਈ ਹਸਪਤਾਲ ਸੁਸਾਇਟੀ ਦੀ ਦੇਖ ਰੇਖ ਹੇਠ ਸੁਲਤਾਨਪੁਰ ਲੋਧੀ ਵਿਖੇ ਆਪਣੇ ਦਫਤਰ ਚ ਅੱਖਾਂ ਦਾ ਦੂਸਰਾ ਫਰੀ ਚੈੱਕਅੱਪ  ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ।ਜਿਸ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਚੈੱਕ ਅਪ ਕਰਵਾਇਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਲਾਕੇ ਭਰ ਵਿੱਚੋਂ ਆਏ ਮਰੀਜ਼ਾਂ ਦਾ ਹਾਲ ਚਾਲ ਜਾਣਿਆ। ਅਤੇ ਉਹਨਾਂ ਨਾਲ ਗੱਲਬਾਤ ਕੀਤੀ ।ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ   300 ਮਰੀਜ਼ਾਂ ਦਾ ਚੈੱਕਅਪ ਹੋਇਆ ਹੈ ,ਜਿਸ ਵਿੱਚ 88 ਮਰੀਜ਼ਾਂ ਦੇ ਆਪਰੇਸ਼ਨ ਕਰਵਾਏ ਜਾਣਗੇ। ਉਹਨਾਂ ਨੇ ਦੱਸਿਆ ਕਿ ਜਿੰਨਾ ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ ਹੈ , ਉਨ੍ਹਾਂ ਦਾ ਅਪਰੇਸ਼ਨ ਲਾਈਨਜ਼ ਆਈ ਹਸਪਤਾਲ ਸੁਸਾਇਟੀ ਆਦਮਪੁਰ ਵਿਖੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਮੁਫ਼ਤ ਹੋਵੇਗਾ ਅਤੇ ਬਾਕੀ ਮਰੀਜ਼ਾਂ ਨੂੰ ਲੋੜ ਮੁਤਾਬਿਕ ਮਾਹਿਰ ਡਾਕਟਰਾਂ ਵੱਲੋਂ ਦਵਾਈਆਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਮਰੀਜ਼ਾਂ  ਨੂੰ ਹਸਪਤਾਲ ਲਿਆਉਣ, ਵਾਪਸ ਭੇਜਣ ਅਤੇ ਉਨ੍ਹਾਂ ਦੇ ਰੱਖ ਰਖਾਅ ਤੇ ਖਾਣ-ਪੀਣ ਦੀ ਵਿਵਸਥਾ ਸਾਡੇ  ਵੱਲੋਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਅੱਖਾਂ ਦੀ ਰੋਸ਼ਨੀ ਨਾਲ ਹਰ ਮਨੁੱਖ ਸੰਸਾਰ ਨੂੰ ਦੇਖ ਸਕਦਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਚ ਸਾਡੇ ਵੱਲੋਂ ਵੱਡੇ ਪੱਧਰ ਤੇ ਇਸ ਤਰਾਂ ਦੇ ਮੈਡੀਕਲ ਕੈਂਪ ਲਗਾਏ ਜਾਣਗੇ, ਤਾਂ ਜੋ ਕਿ ਹਲਕੇ ਦੀ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ  ਅਤੇ ਉਹਨਾਂ ਨੂੰ ਹਰ ਸੁਵਿਧਾਵਾਂ ਉਹਨਾਂ ਦੇ ਹਲਕੇ ਵਿੱਚ ਹੀ ਉਪਲਬਧ ਕਰਵਾਈ ਜਾਵੇ।
ਲਗਾਏ ਗਏ ਅੱਖਾਂ ਦੇ ਚੈੱਕ ਅਪ ਕੈਂਪ ਮੌਕੇ ਡਾਕਟਰ ਸਰਬਜੀਤ ਸਿੰਘ, ਸੁਰਿੰਦਰ ਪਾਲ, ਸੰਦੀਪ ਕੌਰ, ਕਾਜਲ ਰਾਜ ਕੁਮਾਰ ਆਦਿ ਸਮੁੱਚੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ ਗਿਆ ਅਤੇ ਉਨਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ  ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਚੇਅਰਮੈਨ ਕੌਂਸਲਰ ਤੇਜਵੰਤ ਸਿੰਘ, ਵਾਈਸ ਪ੍ਰਧਾਨ ਨਗਰ ਕੌਂਸਲ ਨਵਨੀਤ ਸਿੰਘ ਚੀਮਾ ਨੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ।ਉਹਨਾਂ ਨੇ ਕਿਹਾ ਅੱਖਾਂ ਅਤੇ ਖੂਨਦਾਨ ਦੇ ਕੈਂਪ ਲਗਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ ,ਕਿਉਂਕਿ ਕੁੱਝ ਅਜਿਹੇ ਜਰੂਰਤਮੰਦ ਪਰਿਵਾਰ ਹੁੰਦੇ ਹਨ ਜੋ ਪੈਸਿਆਂ ਦੀ ਘਾਟ ਕਾਰਨ ਆਪਣੀ ਅੱਖਾਂ ਦੀ ਰੌਸ਼ਨੀ ਅਤੇ ਇਲਾਜ ਦੀ ਘਾਟ ਕਾਰਨ ਜਾਨ ਤੋਂ ਹੱਥ ਧੋ ਬੈਠਦੇ ਹਨ । ਜਿਨ੍ਹਾਂ ਲੋੜਵੰਦਾਂ ਲਈ  ਇਹੋ ਜਿਹੇ ਕੈਂਪ ਵਰਦਾਨ ਸਾਬਤ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਰਾਣਾ ਪਰਿਵਾਰ ਸ਼ੁਰੂ ਤੋਂ ਹੀ ਹਲਕੇ ਦੀ ਜਨਤਾ ਦੀ ਸੇਵਾ  ਲਈ ਸਪਰਪਿਤ ਹੈ। ਉਹਨਾਂ ਨੇ ਸਮੂਹ ਰਾਣਾ  ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਚੇਅਰਮੈਨ ਕੌਂਸਲਰ ਤੇਜਵੰਤ ਸਿੰਘ, ਵਾਈਸ ਪ੍ਰਧਾਨ ਨਗਰ ਕੌਂਸਲ ਨਵਨੀਤ ਸਿੰਘ ਚੀਮਾ,ਕੌਂਸਲਰ ਜੁਗਲ ਕਿਸ਼ੋਰ  ਕੋਹਲੀ, ਕੌਂਸਲਰ ਪਵਨ ਕਨੌਜੀਆ ,ਗੁਰਪ੍ਰੀਤ ਸਿੰਘ ਸਾਬੀ ਗੁਰਬੀਰ ਸਿੰਘ ਢਿੱਲੋ ਆਹਲੀ , ਪੀਏ ਅਭਿਸ਼ੇਕ,ਪੀਏ ਕੇਐਸ ਭੁੱਲਰ , ਪੀਏ ਮੇਜਰ ਸਿੰਘ ਆਦਿ ਵੱਲੋਂ ਕੈਂਪ ਦੌਰਾਨ ਚੈੱਕ ਅਪ ਕਰਨ ਵਾਲੀ ਟੀਮ ਅਤੇ ਮਰੀਜ਼ਾਂ ਨਾਲ ਪੂਰਨ ਰੂਪ ਵਿੱਚ ਸਹਿਯੋਗ ਕੀਤਾ ਗਿਆ।