ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ ਜੋ ਕੌਮਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਕੌਮ ਖਤਮ ਹੋ ਜਾਂਦੇ ਹਨ ,ਨੀਟੂ

B11 NEWS
By -
ਸੁਲਤਾਨਪੁਰ ਲੋਧੀ 23, ਮਾਰਚ ,(ਲਾਡੀ ,ਉ.ਪੀ ਚੌਧਰੀ,)ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ ਬਲਾਕ ਸੁਲਤਾਨਪੁਰ ਲੋਧੀ ਵੱਲੋਂ ਸ਼ਹੀਦੀ ਸਮਾਗਮ ਕਰਵਾਇਆ ਗਿਆ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਇੰਚਾਰਜ ਭਾਰਤ ਜਨਤਾ ਪਾਰਟੀ ਦੇ ਸਰੀਰ ਨੀਟੂ ਨੇ ਕਿਹਾ ਕਿ ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ ਜੋ ਕੌਮਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਕੌਮ ਖਤਮ ਹੋ ਜਾਂਦੇ ਹਨ ਇਸ ਲਈ ਸਾਨੂੰ ਹਮੇਸ਼ਾ ਹੀ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਅਤੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਇਸ ਮੌਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਬਲਾਕ ਪ੍ਰਧਾਨ ਰਕੇਸ਼ ਪੁਰੀ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਇੱਕ ਮਹਾਨ ਬੁੱਧੀਜੀਵੀ ,ਚਿੰਤਕ ਅਤੇ ਦੂਰਅੰਦੇਸ਼ੀ ਸਨ ।ਉਹਨਾਂ ਨੇ ਛੋਟੀ ਉਮਰ ਵਿੱਚ ਹੀ ਕੁਰਬਾਨੀ ਕਰਕੇ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ। ਉਨਾਂ ਦੇਸ਼ ਵਾਸੀਆਂ ਵਿੱਚ  ਜੋਸ਼ ਦੀ ਭਾਵਨਾ ਪੈਦਾ ਕੀਤੀ ਉਹਨਾਂ ਕਿਹਾ  ਸਾਨੂੰ ਸ਼ਹੀਦ ਭਗਤ ਸਿੰਘ ਦੀਆਂ ਸਿਖਾਵਾਂ ਵਿਚਾਰਧਾਰਾ ਨੂੰ ਅਪਣਾਉਣ ਦੀ ਲੋੜ ਹੈ ਇਸ ਮੌਕੇ ਵੱਖ ਵੱਖ ਆਗੂਆਂ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਚਤਰ ਸਿੰਘ ਜੋਸਨ ਮਹਾ ਜਨਰਲ ਸਕੱਤਰ ਅਸ਼ੋਕ ਕੁਮਾਰ ਕਨੋਜੀਆ ਜੂਆ ਨੇਤਾ ਪੰਡਿਤ ਲਖਸ਼ਮਣ ਪ੍ਰਸ਼ਾਦ ਬਾਬਾ ਬਲੌਰੀ ਨਾਥ  ਹਾਜ਼ਰ ਸਨ