ਸੁਲਤਾਨਪੁਰ ਲੋਧੀ 17 ਮਾਰਚ ,ਲਾਡੀ ,ਓਪੀ ਚੌਧਰੀ
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ। ਬੀਤੀ ਰਾਤ ਰੇਲਵੇ ਸਟੇਸ਼ਨ ਦੇ ਸਾਹਮਣੇ ਪਿੰਡ ਸੁਲਤਾਨਪੁਰ ਰੂਲਰ ਵਿਖੇ ਰਾਜੂ ਕਰਿਆਨਾ ਸਟੋਰ ਵਿਖੇ ਚੋਰਾਂ ਵੱਲੋਂ ਦੁਕਾਨ ਦੀ ਦੀਵਾਰ ਤੋੜ ਕੇ ਸਮਾਨ ਚੋਰੀ ਕਰਨ ਦਾ ਸਮਾਂਚਾਰ ਮਿਲਿਆ ਹੈ ਇਸ ਮੌਕੇ ਦੁਕਾਨ ਦੇ ਮਾਲਕ ਮੋਹਿਤ ਕੁਮਾਰ ਨੇ ਦੱਸਿਆ ਹੈ ਕਿ ਸਾਨੂੰ ਸਵੇਰੇ ਕਿਸੇ ਨੇ ਜਾ ਕੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਪਿੱਛੇ ਦੀਵਾਰ ਤੋੜੀ ਹੋਈ ਹੈ। ਜਦੋਂ ਉਹਨਾਂ ਨੇ ਜਾ ਕੇ ਵੇਖਿਆ ਤਾਂ ਦੁਕਾਨ ਦੇ ਅੰਦਰੋਂ ਚੌਲ ਤੇ ਖਾਣ ਵਾਲਾ ਸਰਸੋਂ ਦਾ ਤੇਲ ਚੋਰੀ ਕਰ ਲਿਆ ਗਿਆ ਹੋਇਆ ਸੀ ਉਹਨੇ ਦੱਸਿਆ ਹੈ ਕਿ ਚੋਰ ਸਿਰਫ ਚੌਲ ਤੇ ਖਾਣਵਾਲ ਤੇਲ ਹੀ ਚੋਰੀ ਕਰਕੇ ਲੈ ਗਏ ਅਤੇ ਗੱਲੇ ਵਿੱਚ ਪਏ 2000 ਰੁਪਏ ਵੀ ਲੈ ਗਏ ਉਹਨਾਂ ਨੇ ਦੱਸਿਆ ਕਿ ਲਗਭਗ 25 ਤੋਂ 30 ਹਜਾਰ ਰੁਪਏ ਦਾ ਨੁਕਸਾਨ ਚੋਰਾਂ ਵੱਲੋਂ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਹੈ ਕਿ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੈ ਕਿ ਰਾਤ ਨੂੰ ਪੁਲਿਸ ਦੀ ਗਸਤ ਦੇ ਹੋਣ ਦੇ ਬਾਵਾ ਯੁੱਧ ਵੀ ਚੋਰ ਇਹ ਕਾਰਨਾਮਾ ਕਰਨ ਚ ਕਾਮਯਾਬ ਰਹੇ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਨਾਂ ਦੀ ਹੋਏ ਨੁਕਸਾਨ ਦੀ ਭਰਵਾਈ ਕੀਤੀ ਜਾਵੇ। ਮੋਹਿਤ ਕੁਮਾਰ ਨੇ ਦੱਸਿਆ ਹੈ ਕਿ ਜਦੋਂ ਪੁਲਿਸ ਸਟੇਸ਼ਨ ਸੂਚਿਤ ਕੀਤਾ ਗਿਆ ਤਾਂ ਪੁਲਿਸ ਕਰਮਚਾਰੀ ਆ ਕੇ ਮੌਕਾ ਦੇ ਕੇ ਗਏ ਹਨ ਤੇ ਉਹਨਾਂ ਨੇ ਕਿਹਾ ਕਿ ਬਣਦੀ ਦੀ ਕਾਰਵਾਈ ਕੀਤੀ ਜਾਵੇਗੀ ਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕੀਤਾ ਜਾਵੇਗਾ। ਸਾਬਕਾ ਸਰਪੰਚ ਰਾਣੀ ਨਈਅਰ ਨੇ ਕਿਹਾ ਹੈ ਕਿ ਚੋਰਾਂ ਦੇ ਇੰਨੇ ਹੌਸਲੇ ਬੁਲੰਦ ਹੈ ਕਿ ਚੋਰ ਚੋਰੀ ਨੂੰ ਬੜੇ ਆਰਾਮ ਨਾਲ ਕਰਕੇ ਰਫੂ ਚੱਕਰ ਹੋ ਗਏ । ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਨੱਥ ਪਾਈ ਜਾਵੇ ਸ਼ਹਿਰ ਚ ਵੱਧ ਰਹੀਆਂ ਚੋਰੀ ਦੀਆਂ ਘਟਨਾ ਤੇ ਚਿੰਤਾ ਪ੍ਰਗਟ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ
ਚੋਰੀ ਦੀਆਂ ਘਟਨਾ ਤੇ ਚਿੰਤਾ ਪ੍ਰਗਟ ਕਰਦੇ ਹੋਏ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ
By -
March 17, 2025