ਕਣਕ ਦੀ ਖਰੀਦ ਟੀਚੇ ਦੇ ਅੱਧ ਦੇ ਕਰੀਬ ਪੁੱਜੀ158718 ਮੀਟਰਕ ਟਨ ਕਣਕ ਦੀ ਖਰੀਦਕਿਸਾਨਾਂ ਨੂੰ 301 ਕਰੋੜ ਰੁਪਏ ਦੀ ਅਦਾਇਗੀ

B11 NEWS
By -
ਕਪੂਰਥਲਾ, 23 ਅਪ੍ਰੈਲ (ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ )ਕਪੂਰਥਲਾ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਜਾਰੀ ਹੈ, ਜਿਸ ਤਹਿਤ ਸਰਕਾਰੀ ਏਜੰਸੀਆਂ ਵਲੋਂ ਮਿੱਥੇ ਟੀਚੇ ਦੇ ਅੱਧ ਤੱਕ ਖਰੀਦ ਕਰ ਲਈ ਗਈ ਹੈ। ਬੀਤੇ ਕੱਲ੍ਹ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ 163450 ਮੀਟਰਕ ਟਨ ਕਣਕ ਦੀ ਆਮਦ ਹੋਈ,ਜਿਸ ਵਿਚੋਂ 158718 ਮੀਟਰਕ ਟਨ ਵੱਖ-ਵੱਖ ਏਜੰਸੀਆਂ ਵਲੋਂ ਖਰੀਦੀ ਗਈ, ਜੋਕਿ 97 ਫੀਸਦੀ ਬਣਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਚਾਲੂ ਸੀਜ਼ਨ ਦੌਰਾਨ 338217 ਮੀਟਰਕਨ ਟਨ ਕਣਕ ਦੀ ਖਰੀਦ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਰੋਜ਼ਾਨਾ 35 ਹਜ਼ਾਰ ਮੀਟਰਕ ਟਨ ਕਣਕ ਦੀ ਆਮਦ ਹੋ ਰਹੀ ਹੈ, ਜਿਸਨੂੰ ਨਾਲੋਂ ਨਾਲ ਖਰੀਦਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲਿਫਟਿੰਗ ਵੀ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਯਕੀਨੀ ਬਣਾਈ ਜਾ ਰਹੀ ਹੈ, ਜਿਸ ਤਹਿਤ 50 ਹਜ਼ਾਰ ਮੀਟਰਕ ਟਨ ਤੋਂ ਵੱਧ ਖਰੀਦੀ ਗਈ ਕਣਕ ਦੀ ਚੁਕਾਈ ਹੋ ਚੁੱਕੀ ਹੈ।
ਕਿਸਾਨਾਂ ਨੂੰ ਅਦਾਇਗੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 301.71 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ ਗਏ ਹਨ।
ਖਰੀਦੀ ਗਈ ਕਣਕ ਦੀ 48 ਘੰਟੇ ਵਿਚ ਅਦਾਇਗੀ 203.91 ਕਰੋੜ ਰੁਪਏ ਬਣਦੀ ਸੀ,ਜਦਕਿ ਕਿਸਾਨਾਂ ਨੂੰ 48 ਘੰਟੇ ਤੋਂ ਪਹਿਲਾਂ ਹੀ 301.71 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ,ਜੋਕਿ 147.96 ਫੀਸਦੀ ਬਣਦੀ ਹੈ।