ਸੰਯੁਕਤ ਡਾਇਰੈਕਟਰ ਦੀ ਅਗਵਾਈ ਹੇਠ ਉੱਡਣ ਦਸਤੇ ਵੱਲੋਂ ਬੀਜ ਡੀਲਰਾਂ ਦੀ ਅਚਨਚੇਤ ਜਾਂਚ ਪੂਸਾ44 ਅਤੇ ਹਾਇਬਰਿਡ ਝੋਨੇ ਦੇ ਬੀਜਾਂ ਤੇ ਪੂਰਨ ਪਾਬੰਦੀ - ਮੁੱਖ ਖੇਤੀਬਾੜੀ ਅਫਸਰ ਡਾ ਭਰੋਤ

B11 NEWS
By -


ਕਪੂਰਥਲਾ , 17 ਅਪ੍ਰੈਲ (,ਲਾਡੀ,ਦੀਪ  ਚੌਧਰੀ,ੳ.ਪੀ ਚੌਧਰੀ)
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਖਾਦ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਸੰਯੁਕਤ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਗਠਿਤ ਟੀਮ ਵੱਲੋਂ ਕਪੂਰਥਲਾ ਜਿਲੇ ਵਿੱਚ ਬੀਜ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਟੀਮ ਦੀ ਅਗਵਾਈ ਕਰ ਰਹੇ ਡਾ ਬਲਬੀਰ ਚੰਦ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮਿਆਰੀ ਖਾਦ ਬੀਜ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਵੱਚਨਬੱਧ ਹੈ।
ਇਸ ਮੌਕੇ ਉਹਨਾਂ ਨਾਲ  ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ ਐਚ ਪੀ ਐਸ ਭਰੋਤ ਦੀ  ਅਗਵਾਈ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ ਜਸਪਾਲ ਸਿੰਘ ਵੱਲੋਂ ਬੀਜਾਂ ਦੇ ਸੈਂਪਲ ਵੀ ਭਰੇ ਗਏ ਅਤੇ ਡੀਲਰਾਂ ਦਾ ਰਿਕਾਰਡ ਚੈੱਕ ਕੀਤਾ ਗਿਆ।
ਡਾ ਭਰੋਤ ਨੇ ਦੱਸਿਆ ਕਿ ਪੂਸਾ 44 ਅਤੇ ਹਾਇਬਰਿਡ ਝੋਨੇ ਉੱਪਰ ਪੂਰਨ ਪਾਬੰਦੀ ਹੈ ਇਸ ਲਈ ਕਿਸੇ ਵੀ ਡੀਲਰ ਕੋਲ ਇਹ ਬੀਜ ਪਾਏ ਜਾਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਡੀਲਰਾਂ ਨੂੰ ਬਿੱਲ ਬੁੱਕ ਸਟਾਕ ਰਜਿਸਟਰ ਅਤੇ ਹੋਰ ਰਿਕਾਰਡ ਮੁਕੰਮਲ ਕਰਨ ਦੀ ਹਦਾਇਤ ਕੀਤੀ।
ਉਡਣ ਦਸਤੇ ਦੇ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਪੂਸਾ 44 ਜਾਂ ਹਾਇਬਰਿਡ ਝੋਨੇ ਦੇ ਬੀਜ ਨਹੀਂ ਪਾਏ ਗਏ ਪ੍ਰੰਤੂ ਭਵਿੱਖ ਵਿੱਚ ਕਿਸੇ ਕੋਲ ਵੀ ਇਹ ਬੀਜ ਪਾਏ ਜਾਣ ਤੇ ਸਖਤ ਕਾੲਵਾਈ ਕੀਤੀ ਜਾਵੇਗੀ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ ਜਸਪਾਲ ਸਿੰਘ , ਡਾ ਹਰਮਨਜੀਤ ਸਿੰਘ ਭੁੱਲਰ , ਖੇਤੀਬਾੜੀ ਅਫਸਰ ਡਾ ਵਿਸ਼ਾਲ ਕੌਸ਼ਲ ਅਤੇ ਡਾ ਗਿਰੀਸ਼ ਮੌਜੂਦ ਸਨ।