ਕਿਸਾਨ ਯੂਨੀਅਨ ਬਾਗੀ ਵੱਲੋਂ ਗੁਰਸਿੱਖ ਨੌਜਵਾਨ ਦੀ ਕੁੱਟਮਾਰ ਤੇ ਕਥਿਤ ਤੌਰ ਤੇ ਕਕਾਰਾਂ ਦੀ ਬੇਅਦਬੀ ਦੇ ਮਾਮਲੇ ਵਿੱਚ 48 ਘੰਟੇ ਦਾ ਦਿੱਤਾ : ਭੰਡਾਲ

B11 NEWS
By -
ਸੁਲਤਾਨਪੁਰ ਲੋਧੀ,21 ਅਪ੍ਰੈਲ (ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ)ਬੀਤੇ ਦਿਨ ਸੁਰਖਪੁਰ ਵਿਖੇ ਫੱਤੂਢੀਂਗਾ ਦੇ ਇੱਕ ਪੁਲਿਸ ਮੁਲਾਜ਼ਮ ਦੀ ਇੱਕ ਗੁਰਸਿੱਖ ਮੁਲਾਜ਼ਮ ਨਾਲ ਕੀਤੀ ਕਥਿਤ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਵਾਇਰਲ ਹੋਈ ਵੀਡੀਓ ਉਪਰੰਤ ਉਸ ਗੁਰਸਿੱਖ ਨੌਜਵਾਨ ਦੀ ਹਮਾਇਤ ਵਿੱਚ ਕਿਸਾਨ ਯੂਨੀਅਨ ਬਾਗੀ ਡੱਟ ਕੇ ਖੜੀ ਹੋ ਗਈ ਹੈ। ਪ੍ਰੈਸ ਕਲੱਬ ਸੁਲਤਾਨਪੁਰ  ਲੋਧੀ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਕਿਸਾਨ ਯੂਨੀਅਨ ਬਾਗੀ ਦੇ ਜਿਲਾ ਕਪੂਰਥਲਾ ਦੇ ਪ੍ਰਮੁੱਖ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਗੁਰਸਿੱਖ ਨੌਜਵਾਨ ਦੇ ਮਾਮਲੇ ਵਿੱਚ ਪੁਲਿਸ ਗੋਗਲੂਆਂ ਤੋਂ ਮਿੱਟੀ ਝਾੜ ਰਹੀ ਹੈ। ਉਨਾਂ ਕਿਹਾ ਕਿ ਪਹਿਲਾਂ ਪਿੰਡ ਸੇਚਾਂ ਵਿਖੇ ਗ੍ਰੰਥੀ ਸਿੰਘ ਦੀ ਕੁੱਟਮਾਰ ਅਤੇ ਹੁਣ ਗੁਰਸਿੱਖ ਦੇ ਮਾਮਲੇ ਨੇ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਨੂੰ ਕਟਹਿਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਇਹ ਸਾਬਤ ਹੁੰਦਾ ਕਿ ਸਰਕਾਰ ਪੁਲਿਸ ਤੇ ਪ੍ਰਸ਼ਾਸਨ ਵਿੱਚ ਸਿੱਖਾਂ ਦੇ ਪ੍ਰਤੀ ਕਿੰਨੀ ਕੁ ਇੱਜਤ ਹੈ। ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ ਨੇ ਕਿਹਾ ਕਿ ਭਾਵੇਂ ਫੱਤੂਢੀਂਗਾ ਪੁਲਿਸ ਨੇ ਗੁਰਸਿੱਖ ਨੌਜਵਾਨ ਤੇ ਦਬਾਅ ਪਾ ਕੇ ਪ੍ਰੈਸ ਕਾਨਫਰੰਸ ਰਾਹੀਂ ਆਪਣੇ ਹੱਕ ਵਿੱਚ ਬਿਆਨ ਦਵਾ ਲਿਆ ਹੋਵੇ ਪਰੰਤੂ ਜੋ ਪੁਲਿਸ ਮੁਲਾਜ਼ਮ ਨੇ ਸਿੱਖ ਕਕਾਰਾਂ ਦੀ ਬੇਇਜਤੀ ਕੀਤੀ ਹੈ, ਉਸਦਾ ਭੁਗਤਾਨ ਦੇਣਾ ਹੋਵੇਗਾ। ਉਹਨਾਂ ਕਿਹਾ ਕਿ ਇਹ ਕਕਾਰ ਸਾਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਿਲੇ 

ADVT

ਹਨ ਅਤੇ ਇਹਨਾਂ ਨਾਲ ਕਿਸੇ ਨੂੰ ਵੀ ਖੇਡਣ ਜਾਂ ਬੇਇੱਜਤ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਉਕਤ ਨੌਜਵਾਨ ਕੋਲੋਂ ਜਿਸ ਤਰਾਂ ਪੁਲਿਸ ਨੇ ਦਬਾਅ ਬਣਾ ਕੇ ਆਪਣੇ ਹੱਕ ਵਿੱਚ ਬਿਆਨ ਦਵਾਏ ਹਨ, ਉਸ ਤੋਂ ਪੁਲਿਸ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ। ਕਿਸਾਨ ਆਗੂ ਨੇ ਕਿਹਾ ਕਿ ਜਿਸ ਤਰਾਂ ਐਸਐਸਪੀ ਕਪੂਰਥਲਾ ਨੇ ਉਕਤ ਨੌਜਵਾਨ ਨੂੰ ਗੁਰਸਿੱਖ ਹੋਣ ਤੋਂ ਇਨਕਾਰੀ ਕੀਤੀ ਹੈ, ਇਸ ਤੋਂ ਇਹ ਗਲ ਤਾਂ ਸਪੱਸ਼ਟ ਹੋ ਗਈ ਹੈ ਕਿ ਪੁਲਿਸ ਨੂੰ ਆਪਣੇ ਮੁਲਾਜ਼ਮ ਪਹਿਲਾਂ ਹਨ ਜਦਕਿ ਕਿਸੇ ਗੁਰਸਿੱਖ ਦੀ ਕੋਈ ਇੱਜਤ ਨਹੀਂ ਹੈ। ਉਹਨਾਂ ਪ੍ਰੈਸ ਕਾਨਫਰੰਸ ਵਿੱਚ ਵਿਖਾਇਆ ਕਿ ਜਿਸ ਨੌਜਵਾਨ ਨਾਲ ਪੁਲਿਸ ਨੇ ਕੁੱਟਮਾਰ ਕੀਤੀ ਹੈ ਉਹ ਨੌਜਵਾਨ ਪਿੰਡ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਸਜਾਏ ਗਏ ਨਗਰ ਕੀਰਤਨ ਵਿੱਚ ਪੰਜ ਪਿਆਰਿਆਂ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਨੌਜਵਾਨ ਨੂੰ ਗੁਰਸਿੱਖ ਨਾ ਕਹਿ ਕੇ ਸਮੁੱਚੀ ਸਿੱਖ ਕੌਮ ਦੀ ਬੇਇਜਤੀ ਕੀਤੀ ਗਈ ਹੈ ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਨੇ ਕਿਹਾ ਕਿ ਸਾਡੀ ਜਥੇਬੰਦੀ ਛੇਤੀ ਹੀ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ 48 ਘੰਟੇ ਅੰਦਰ ਇਨਸਾਫ ਨਾ ਦਿੱਤਾ ਤਾਂ ਇਹ ਲੜਾਈ ਪੰਜਾਬ ਪੱਧਰ ਤੇ ਫੈਲਾਈ ਜਾਵੇਗੀ ਜਿਸਦੀ ਜਿੰਮੇਵਾਰੀ 

ADVT

ਪੰਜਾਬ ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਦੀ ਹੋਵੇਗੀ। ਕਿਸਾਨ ਆਗੂ ਨੇ ਕਿਹਾ ਕਿ ਸਾਡੇ ਕੋਲ ਇਸ ਮਾਮਲੇ ਵਿੱਚ ਸਾਰੇ ਸਬੂਤ ਹਨ ਜਿਨਾਂ ਨੂੰ ਹੌਲੀ ਹੌਲੀ ਜਨਤਕ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਪੁਲਿਸ  ਪਹਿਲਾਂ ਗ੍ਰੰਥੀ ਸਿੰਘ ਅਤੇ ਹੁਣ ਗੁਰਸਿੱਖ ਨੌਜਵਾਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਉਹਨਾਂ ਪੁਲਿਸ ਵੱਲੋਂ ਛੇੜੇ ਗਏ ਯੁੱਧ ਨਸ਼ਿਆਂ ਵਿਰੁੱਧ ਨੂੰ ਇੱਕ ਡਕੋਸਲਾ ਦੱਸਿਆ । ਇਸ ਮੌਕੇ ਗੁਰਦੀਪ ਸਿੰਘ ਭੰਡਾਲ ਤੋਂ ਇਲਾਵਾ ਪਰਮਜੀਤ ਸਿੰਘ ਜਬੋਵਾਲ, ਬੋਹੜ ਸਿੰਘ ਹਜਾਰਾ, ਸੁਖਦੇਵ ਸਿੰਘ ਖੀਰਾਂਵਾਲੀ, ਨਿਸ਼ਾਨ ਸਿੰਘ ਪੱਸਣ ਕਦੀਮ, ਹਰਨੇਕ ਸਿੰਘ ਜੈਨਪੁਰ, ਸੁਖਵਿੰਦਰ ਸਿੰਘ ਕੁਲੀਆਂ, ਹਰਪ੍ਰੀਤ ਸਿੰਘ ਪੱਸਣ ਕਦੀਮ, ਲਵਪ੍ਰੀਤ ਸਿੰਘ ਦੂਲੋਵਾਲ, ਜਸ਼ਨਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਰਣਜੀਤ ਸਿੰਘ, ਲਵਪ੍ਰੀਤ ਸਿੰਘ ਗੋਪੀਪੁਰ, ਹਰਮਿੰਦਰ ਸਿੰਘ ਫੌਜ ਹਾਜ਼ਰ ਸਨ ਜੀ