ਕਪੂਰਥਲਾ, 23 ਅਪ੍ਰੈਲ (ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ)
ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਧੱਕਾ ਕਲੋਨੀ ਨੇੜੇ ਨਗਰ ਨਿਗਮ ਕਪੂਰਥਲਾ ਦੀ ਜ਼ਮੀਨ ਉੱਪਰ ਨਾਜਾਇਜ਼ ਤੌਰ ‘ਤੇ ਕਾਬਜਕਾਰਾਂ ਨੂੰ ਹਟਾ ਦਿੱਤਾ ਗਿਆ। ਨਾਜਾਇਜ਼ ਕਾਬਜਕਾਰਾਂ ਵਿਚ ਨਸ਼ਾ ਤਸਕਰ ਵੀ ਸ਼ਾਮਲ ਸਨ, ਜਿਨ੍ਹਾਂ ਉੱਪਰ ਵੱਖ-ਵੱਖ ਥਾਣਿਆਂ ਵਿਚ ਐਨ.ਡੀ.ਪੀ.ਐਸ. ਦੇ 5 ਕੇਸ ਦਰਜ ਹਨ।
ਐਸ.ਐਸ.ਪੀ. ਕਪੂਰਥਲਾ ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਯੁੱਧ ਨਸ਼ੇ ਵਿਰੁੱਧ ਮਹਿੰਮ ਤਹਿਤ ਅੱਜ ਧੱਕਾ ਕਲੋਨੀ ਦੇ ਨੇੜੇ ਨਸ਼ਾ ਤਸਕਰੀ ਦੇ ਕਾਲੇ ਧੰਦੇ ਵਿਚ ਲਿਪਤ ਕੁਝ ਲੋਕਾਂ ਵਲੋਂ ਨਗਰ ਨਿਗਮ ਦੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ੇ ਕੀਤੇ ਗਏ ਸਨ।ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀ ਸਮਰੱਥ ਅਥਾਰਟੀ ਵਲੋਂ ਦਿੱਤੇ ਹੁਕਮਾਂ ਪਿੱਛੋਂ ਨਾਜਾਇਜ਼ ਕਬਜ਼ਿਆਂ ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਕਾਬਜਕਾਰ ਰਾਜ ਕੌਰ ਉਰਫ ਰਾਣੀ ਪਤਨੀ ਮਹਿਲ ਸਿੰਘ, ਜੋਕਿ ਨਾਜਾਇਜ਼ ਕਾਬਜਕਾਰ ਸੀ,ਉੱਪਰ ਵੱਖ-ਵੱਖ ਥਾਣਿਆਂ ਵਿਚ ਐਨ.ਡੀ.ਪੀ.ਐਸ ਦੇ 5 ਪਰਚੇ ਦਰਜ ਸਨ।
ਸ੍ਰੀ ਤੂਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਪੂਰਥਲਾ ਪੁਲਿਸ ਵਲੋਂ ਨਸ਼ਾਂ ਤਸਰਕਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਜਿਕ ਕੋਹੜ ਦੇ ਖਾਤਮੇ ਲਈ ਨਸ਼ਾਂ ਤਸਕਰਾਂ ਬਾਰੇ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਅਤੇ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖਦਿਆਂ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਨਗਰ ਨਿਗਮ ਕਪੂਰਥਲ਼ਾ ਦੇ ਸਕੱਤਰ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਧੱਕਾ ਕਾਲੋਨੀ ਦੇ ਨੇੜੇ ਨਗਰ ਨਿਗਮ ਦੀ ਜ਼ਮੀਨ ਉੱਪਰ 8 ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਜ਼ਮੀਨ ਉੱਪਰ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ਿਆਂ ਵਿਰੁੱਧ ਨਗਰ ਨਿਗਮ ਵਲੋਂ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਡੀ.ਐਸ.ਪੀ. ਦੀਪਕਰਨ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਨਸ਼ਾ ਤਸਕਰਾਂ ਵਲੋਂ ਨਗਰ ਨਿਗਮ ਦੀ ਜ਼ਮੀਨ ਉੱਪਰ ਕੀਤੇ ਨਜ਼ਾਇਜ਼ ਕਬਜ਼ਿਆਂ ’ਤੇ ਚੱਲੀ ਡਿਚ ਮਸ਼ੀਨਐਨ.ਡੀ.ਪੀ.ਐਸ. ਦੇ ਲਗਭਗ 5 ਕੇਸਾਂ ਵਿਚ ਸ਼ਾਮਿਲ ਸੀ ਨਜ਼ਾਇਜ਼ ਕਾਬਜਕਾਰਨਗਰ ਨਿਗਮ ਦੇ ਹੁਕਮਾਂ ’ਤੇ 8 ਨਜ਼ਾਇਜ਼ ਕਬਜ਼ੇ ਹਟਾਏ
By -
April 23, 2025