ਸੁਲਤਾਨਪੁਰ ਲੋਧੀ,2 ਅਪ੍ਰੈਲ ਲਾਡੀ,ੳ.ਪੀ,ਚੌਧਰੀ
ਨਰੇਸ਼ ਹੈਪੀਉਹ ਆੜਤੀਆਂ ਨਾਲ ਚਟਾਨ ਵਾਂਗ ਖੜੇ ਹਨ ਅਤੇ ਖੜੇ ਰਹਿਣਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਮਪਰੂਵਮੈਂਟ ਟਰੱਸਟ ਕਪੂਰਥਲਾ ਦੇ ਨਵ ਨਿਯੁਕਤ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਨੇ ਆੜਤੀਆਂ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਸਥਾਨਕ ਮਾਰਕੀਟ ਕਮੇਟੀ ਦਫਤਰ ਵਿਖੇ ਕਰਵਾਏ ਗਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਆਗੂ ਸਤਪਾਲ ਮਦਾਨ ਕੈਸ਼ੀਅਰ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਸੰਧੂ ਅਤੇ ਹੋਰ ਆੜਤੀਆਂ ਨੇ ਚੇਅਰਮੈਨ ਸੱਜਣ ਸਿੰਘ ਚੀਮਾ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਸੀਜਨ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਪਾਣੀ ਦੀ ਬਹੁਤ ਸਮੱਸਿਆ ਆਉਂਦੀ ਹੈ ਕਿਉਂਕਿ ਮੰਡੀ ਵਿੱਚ ਸਿਰਫ ਇੱਕੋ ਹੀ ਮੋਟਰ ਹੈ। ਆੜਤੀਆਂ ਦੀ ਮੰਗ ਤੇ ਸੱਜਣ ਸਿੰਘ ਚੀਮਾ ਨੇ ਭਰੋਸਾ ਦਵਾਇਆ ਕਿ ਕਣਕ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਵੀਂ ਦਾਣਾ ਮੰਡੀ ਵਿੱਚ ਇੱਕ ਹੋਰ ਮੋਟਰ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਮੰਡੀ ਵਿੱਚ ਜਿੱਥੇ - ਜਿੱਥੇ ਪਾਣੀ ਖਲੋ ਜਾਂਦਾ ਸੀ, ਉਥੇ ਇਸ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਜਾਣਗੇ ਜਦਕਿ ਕੁਝ ਇਕ ਥਾਵਾਂ ਤੇ ਤਾਂ ਨਵੇਂ ਫੜ ਬਣਾ ਵੀ ਦਿੱਤੇ ਗਏ ਹਨ। ਇਸ ਮੌਕੇ ਆੜਤੀਆਂ ਵੱਲੋਂ ਜਿੱਥੇ ਸੱਜਣ ਸਿੰਘ ਚੀਮਾ ਦਾ ਸਵਾਗਤ ਕੀਤਾ ਗਿਆ, ਉੱਥੇ ਉਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸੱਜਣ ਸਿੰਘ ਚੀਮਾ ਦਾ ਸਨਮਾਨ ਕਰਨ ਵਾਲਿਆਂ ਵਿੱਚ ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤ ਪਰ, ਸਤਪਾਲ ਮਦਾਨ ਕੈਸ਼ੀਅਰ, ਗੁਰਜੰਟ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬਲਦੇਵ ਸਿੰਘ ਮੰਗਾ, ਜਤਿੰਦਰਜੀਤ ਸਿੰਘ ਜੱਜੀ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਕਾਸ਼ਦੀਪ ਸਿੰਘ, ਪੀਏ ਲਵਪ੍ਰੀਤ ਸਿੰਘ, ਜਸਕੰਵਲ ਸਿੰਘ ਤਲਵੰਡੀ ਚੌਧਰੀਆਂ, ਸੁਖਪਾਲਬੀਰ ਸਿੰਘ ਸੋਨੂੰ, ਸਰਜੂ ਮੌਗਲਾ, ਸਤਪਾਲ ਮਨਚੰਦਾ, ਸਾਬਕਾ ਪ੍ਰਧਾਨ ਸੁਰਿੰਦਰਜੀਤ ਸਿੰਘ ਤੇ ਸੁਨੀਲ ਉੱਪਲ, ਅਜੇ ਧੀਰ, ਕ੍ਰਿਸ਼ਨ ਬਲਦੇਵ ਅਰੋੜਾ, ਗੁਰਦਿਆਲ ਸਿੰਘ ਅਰੋੜਾ, ਕਮਲਜੀਤ ਸਿੰਘ ਹੈਬਤਪੁਰ, ਕੇਵਲ ਸਿੰਘ ਲੋਧੀਵਾਲ, ਸੋਨੂੰ ਰਾਮ, ਚਰਨ ਸਿੰਘ ਲੋਧੀਵਾਲ, ਬੋਬੀ ਧੀਰ, ਨੀਰਜ ਸ਼ਰਮਾ, ਦੀਪਕ ਨਈਅਰ, ਮਨੀ ਗੁਪਤਾ, ਅਵਿਨਾਸ਼ ਖੁਰਾਨਾ, ਜਸਪਾਲ ਸਿੰਘ ਦਾਰਾ, ਰਚਿਤ ਕੋਛੜ, ਸਾਹਿਲ ਪੁਰੀ, ਗੁਰਪ੍ਰੀਤ ਘੋਤੜਾ, ਅਨਿਲ ਧੀਰ ਪਪਰੂ, ਪ੍ਰਕਾਸ਼ ਸਿੰਘ, ਕਪਿਲ ਪੁਰੀ, ਪੁਸ਼ਪਿੰਦਰ ਸਿੰਘ ਗੋਲਡੀ, ਜੀਤੀ ਅਰੋੜਾ, ਸੋਨੂੰ ਨਰੂਲਾ, ਬੋਬੀ ਗੁਜਰਾਲ, ਮੁਕੇਸ਼ ਗੁਪਤਾ, ਸੰਨੀ ਗੁਪਤਾ, ਅਮਰਜੀਤ ਸਿੰਘ, ਰਮੇਸ਼ ਕੁਮਾਰ, ਜਸਵਿੰਦਰ ਸਿੰਘ, ਤਿਲਕ ਰਾਜ, ਮਦਨ ਲਾਲ, ਬਲਦੇਵ ਰਾਜ ਪੰਚ ਆਦਿ ਵੀ ਹਾਜ਼ਰ ਸਨ
ਆੜਤੀਆਂ ਵੱਲੋਂ ਚੇਅਰਮੈਨ ਸੱਜਣ ਸਿੰਘ ਚੀਮਾ ਦੇ ਸਨਮਾਨ ਵਿੱਚ ਸਮਾਗਮਉਹ ਆੜਤੀਆਂ ਨਾਲ ਹਰ ਵੇਲੇ ਚਟਾਨ ਵਾਂਗ ਖੜੇ ਹਨ : ਸੱਜਣ ਸਿੰਘ ਚੀਮਾ
By -
April 02, 2025