ਜਕਦਮ ਅੱਗ ਲੱਗਣ ਨਾਲ ਝੁਗੀਆਂ ਵਿਚੋਂ ਪ੍ਰਵਾਸੀ ਮਜ਼ਦੂਰਾਂ ਨੇ ਤਾਂ ਖੁਦ ਭਾਵੇਂ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਝੁੱਗੀਆਂ ਵਿਚ ਪਿਆ ਸਮਾਨ ਅਤੇ ਨਗਦੀ ਸੜ ਕੇ ਸਵਾਹ ਹੋ ਗਈ

B11 NEWS
By -
ਕਪੂਰਥਲਾ,5 ਅਪ੍ਰੈਲ( ਲਾਡੀ ,ਦੀਪ ਚੌਧਰੀ ,ਓਪੀ ਚੌਧਰੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤੇ ਦਾਣਾ ਮੰਡੀ ਖੈੜਾ ਮੰਦਰ ਦੇ ਸਾਹਮਣੇ ਪ੍ਰਵਾਸੀ ਮਜ਼ਦੂਰਾਂ ਵਲੋਂ ਆਪਣਾ ਰੈਣ ਬਸੇਰਾ ਕਰਨ ਲਈ ਬਣਾਈਆਂ ਗਈਆਂ ਝੁੱਗੀਆਂ ਝੋਂਪੜੀਆਂ ਨੂੰ ਬਿਜਲੀ ਸਪਾਰਕਿੰਗ ਨਾਲ ਅੱਗ ਲੱਗਣ ਨਾਲ ਲਗਭਗ 60 ਦੇ ਕਰੀਬ ਝੁੱਗੀਆਂ ਸੜ ਜਾਣ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਝੁੱਗੀਆਂ ਵਿਚ ਪਏ ਸਮਾਨ ਅਤੇ ਨਗਦੀ ਸੜ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੱਖ-ਵੱਖ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਝੁੱਗੀਆਂ ਉੱਪਰ ਦੀ ਲੰਘਦੀ ਗੱਡੀ ਦੀ ਲਾਈਨ ਵਾਲੀ ਤਰਫੋਂ 11000 ਵੋਲਟ ਪਾਵਰ ਲਾਈਨ ਇਕ ਖੰਭੇ ਕੋਲੋਂ ਸਪਾਰਕਿੰਗ ਕਰਨ ਤੇ ਜਕਦਮ ਝੁੱਗੀਆਂ ਨੂੰ ਅੱਗ ਲੱਗ ਗਈ । ਜਕਦਮ ਅੱਗ ਲੱਗਣ ਨਾਲ ਝੁਗੀਆਂ ਵਿਚੋਂ ਪ੍ਰਵਾਸੀ ਮਜ਼ਦੂਰਾਂ ਨੇ ਤਾਂ ਖੁਦ ਭਾਵੇਂ ਭੱਜ ਕੇ ਆਪਣੀ ਜਾਨ ਬਚਾ ਲਈ ਪਰ ਝੁੱਗੀਆਂ ਵਿਚ ਪਿਆ ਸਮਾਨ ਅਤੇ ਨਗਦੀ ਸੜ ਕੇ ਸਵਾਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਠੇਕੇਦਾਰ ਰੰਜਨ, ਦਿਨੇਸ਼, ਲਾਲੂ ਚੋਧਰੀ, ਕਨ੍ਹਈਆ, ਰੋਹਿਤ, ਮੀਰਾਂ, ਰੋਹਿਤ ਕੁਮਾਰ, ਫੁਲਨ ਦੇਵੀ, ਪੂਨਮ ਦੇਵੀ, ਰਾਮਜੀਤ ਅਤੇ ਹੋਰ ਕਾਫੀ ਪੀੜਤਾਂ ਨੇ ਦੱਸਿਆ ਕਿ ਅੱਜ ਸਵੇਰੇ 11. 30 ਵਜੇ ਦੇ ਕਰੀਬ ਬਿਜਲੀ ਸਪਾਰਕਿੰਗ ਨਾਲ ਸਾਡੀਆਂ ਝੁੱਗੀਆਂ ਨੂੰ ਅੱਗ ਲੱਗਣ ਕਰਕੇ ਜਿੱਥੇ ਸਾਡੇ ਰੈਣ ਬਸੇਰੇ ਸੜਕੇ ਸੁਆਹ ਹੋ ਗਏ ਉਥੇ ਸਾਡੀ ਆਲੂਆਂ ਦੇ ਸੀਜ਼ਨ ਦੀ ਕਮਾਈ ਨਗਦ ਰਾਸ਼ੀ ਝੁੱਗੀਆਂ ਵਿਚ ਰੱਖੀ ਅੱਗ ਨਾਲ ਸੜ ਗਈ। ਇਸ ਦੌਰਾਨ ਠੇਕੇਦਾਰ ਰੰਜਨ ਨੇ ਦੱਸਿਆ ਕਿ ਮੈਂ ਅਜੇ ਕੱਲ੍ਹ ਸ਼ਾਮੀ ਆਪਣੇ ਆਲੂਆਂ ਦੀ ਤਿੰਨ ਲੱਖ ਰੁਪਏ ਮਿਹਨਤ ਲੈ ਕੇ ਆਇਆ ਸੀ, ਜੋ ਲੇਬਰ ਨੂੰ ਪੈਸੇ ਵੰਡਣ ਤੋਂ ਪਹਿਲਾਂ ਹੀ ਅੱਗ ਨਾਲ ਸੜਕੇ ਸੁਆਹ ਹੋ ਗਏ, ਜਦਕਿ ਝੁੱਗੀਆਂ ਵਿਚ ਰੱਖੀ ਕਰਿਆਨੇ ਦੀ ਦੁਕਾਨ ਵੀ ਪੂਰੀ ਦੀ ਪੂਰੀ ਸੜ ਗਈ। ਇਸ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਲਈ ਕਪੂਰਥਲਾ, ਸੁਲਤਾਨਪੁਰ ਲੋਧੀ, ਆਰ. ਸੀ. ਐਫ਼. ਅਤੇ ਕਰਤਾਰਪੁਰ ਤੋਂ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ।