ਸੁਲਤਾਨਪੁਰ ਲੋਧੀ 20 ਅਪ੍ਰੈਲ (ਲਾਡੀ,ਦੀਪਚੌਧਰੀ,ੳ.ਪੀਚੌਧਰੀ) ਆਸ਼ਾ ਰਾਣੀ ਮੰਦਿਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਤਿਲਕ ਰਾਜ ਜੋਸ਼ੀ ਅਤੇ ਜੈ ਮਾਂ ਮਿਸ਼ਨ ਦੇ ਪ੍ਰਮੁੱਖ ਵਰਿੰਦਰ ਸਲਪੋਨਾ ਦੀ ਅਗਵਾਈ ਹੇਠ ਸਿੱਧ ਬਾਬਾ ਬਾਲਕ ਨਾਥ ਜੀ ਦਾ 41ਵਾਂ ਸਲਾਨਾ ਸ੍ਰੀ ਲਕਸ਼ਮੀ ਨਰਾਇਣ ਜੀ ਦਾ 13ਵਾਂ ਅਤੇ ਭਗਵਾਨ ਸ੍ਰੀ ਪਰਸ਼ੂ ਰਾਮ ਜੀ ਦਾ 21ਵਾਂ ਸਲਾਨਾ ਭੰਡਾਰਾ ਬਹੁਤ ਹੀ ਸ਼ਰਧਾ ਪੂਰਵਕ ਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਅਤੇ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਵੀ ਕਰਵਾਈ ਗਈ ਜਿਸ ਦੀ ਪੂਜਾ ਅਰਚਨਾ ਬਾਬਾ ਜੀ ਦੇ ਪਰਮ ਸੇਵਕ ਤੇ ਮੰਦਰ ਦੇ ਸੰਸਥਾਪਕ ਲਾਲਾ ਨਰੇਸ਼ ਧੀਰ ਨੇ ਪਰਿਵਾਰ ਸੰਗ ਰਾਜਾ ਧੀਰ ਵੱਲੋਂ ਪੰਡਤ ਗੋਵਿੰਦ ਸ਼ਰਮਾ ਜੀ ਨੇ ਝੰਡਾ ਚੜਾਉਣ ਤੇ ਚੋਲਾ ਬਦਲਣ ਦੀ ਸੰਪੰਨ ਕਰਵਾਈ। ਬਾਬਾ ਜੀ ਦੇ ਮੰਦਰ ਨਤਮਸਤਕ ਹੋਣ ਉਪਰੰਤ ਸਮੂਹ ਸੰਗਤਾਂ ਨੂੰ ਬਾਬਾ ਜੀ ਦੀ ਚੌਂਕੀ ਦੀ ਵਧਾਈ ਦਿੱਤੀ। ਇਸ ਮੌਕੇ ਸ਼ਿਵ ਮੰਦਿਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਨੀਟੂ ,ਸਾਬਕਾ ਰੀਡਰ ਤੇ ਸਰਪੰਚ ਮੋਹਣ ਸਿੰਘ ਨੇ ਬਾਬਾ ਜੀ ਦੀ ਮੂਰਤੀ ਅੱਗੇ ਜਗਦੀ ਪਾਵਨ ਜੋਤ ਦੇ ਅੱਗੇ ਨਤਮਸਤਕ ਹੁੰਦਿਆਂ ਕਿਹਾ ਕਿ ਕਲਯੁਗ ਵਿੱਚ ਭਗਵਾਨ ਸ਼ਿਵ ਦੇ ਅਵਤਾਰ ਰੂਪ ਵਿੱਚ ਪੂਜੇ ਜਾਂਦੇ ਸਿੱਧ ਬਾਬਾ ਬਾਲਕ ਨਾਥ ਹੀ ਆਪਣੇ ਭਗਤਾਂ ਨੂੰ ਮੌਤ ਦੇ ਮੂੰਹ ਵਿੱਚੋਂ ਵੀ ਬਾਹਰ ਕੱਢ ਕੇ ਨਵਾਂ ਜੀਵਨ ਦਿੰਦੇ ਹਨ, ਜੋ ਉਹਨਾਂ ਦੀ ਪੂਜਾ ਸੱਚੇ ਮਨ ਨਾਲ ਕਰਦਾ ਹੈ ।ਉਹਨਾਂ ਕਿਹਾ ਕਿ ਜੋ ਭਗਤ ਆਪਣੇ ਵਿਸ਼ਵਾਸ ਦੀ ਡੋਰ ਬਾਬਾ ਜੀ ਦੇ ਹੱਥ ਫੜਾ ਦਿੰਦੇ ਹਨ ਤਾਂ ਉਹ ਬਾਬਾ ਬਾਲਕ ਨਾਥ ਜਿਨਾਂ ਨੂੰ ਅਸੀਂ ਪੌਣਾਹਾਰੀ ਦੁਧਾਧਾਰੀ ਵੀ ਕਹਿ ਕੇ ਪੁਕਾਰਦੇ ਹਾਂ ਉਹ ਉਸ ਵਿਸ਼ਵਾਸ ਨੂੰ ਕਦੇ ਵੀ ਡੋਲਣ ਨਹੀਂ ਦਿੰਦੇ। ਪ੍ਰਧਾਨ ਤਿਲਕ ਰਾਜ ਜੋਸ਼ੀ, ਸੈਕਟਰੀ ਵਰਿੰਦਰ ਸਲਪੋਨਾ ਵੱਲੋਂ ਪ੍ਰਧਾਨ ਨੀਟੂ, ਮੋਹਣ ਸਿੰਘ ਰੀਡਰ, ਅਸ਼ੀਸ਼ ਅਰੋੜਾ ਨੂੰ ਦੁਸ਼ਾਲਾ ਤੇ ਚੁਨਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਧਾਰਮਿਕ ਸਮਾਗਮ ਵਿੱਚ ਬਾਬਾ ਜੀ ਦੀ ਚੌਂਕੀ ਪ੍ਰਸਿੱਧ ਨੌਜਵਾਨ ਭਜਨ ਗਾਇਕ ਸੰਨੀ ਸੁਲਤਾਨਪੁਰੀ ਨੇ ਆਪਣੀ ਮਦੁਰ ਆਵਾਜ਼ ਨਾਲ ਬਾਬਾ ਜੀ ਦੇ ਭਜਨ ਨੂੰ ਰੋਟ ਲੈ ਕੇ ਜਾਵੀਂ ਦਰਬਾਰ ਵਿਖੇ ਲਹਿਰਾਂ ਬਹਿਰਾਂ ਹੋ ਗਈਆਂ। ਮੈਂ ਫੜਿਆ ਲੜ ਤੇਰਾ ਯੋਗੀਆ ਇੱਕ ਵਾਰੀ ਗੁਫਾ ਵਿੱਚੋਂ ਬੋਲ ਦੁਧਾਧਾਰੀਆ, ਪੌਣਾਹਾਰੀਆ' ਤੋਂ ਬਾਅਦ ਮਹੰਤ ਰੂਪ ਚੰਦ ਅਰੋੜਾ ਨੇ ਧੂਣੇ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ ,ਦੇ ਨਾਲ ਸਾਰੇ ਭਗਤਾਂ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ। ਧਾਰਮਿਕ ਸਮਾਗਮ ਤੇ ਚੌਂਕੀ ਵਿੱਚ ਪਾਲਾ ਸੁਲਤਾਨਪੁਰੀ, ਮੋਨੂ ਧੀਰ, ਐਨ ਕੇ ਹੈਪੀ ਨੇ ਵੀ ਬਾਬਾ ਜੀ ਦੇ ਭਜਨਾਂ ਨਾਲ ਸਾਰਿਆਂ ਨੂੰ ਮੰਤਰ ਮੁਗਦ ਕਰ ਦਿੱਤਾ। ਬਾਬਾ ਜੀ ਦੀ ਆਰਤੀ ਉਪਰੰਤ ਚੌਂਕੀ ਦਾ ਸਮਾਧਾਨ ਹੋਣ ਉਪਰੰਤ ਬਾਬਾ ਜੀ ਦਾ ਰੋਟ ਤੇ ਫਲ ਫਰੂਟ ਪ੍ਰਸ਼ਾਦ ਵਜੋਂ ਭਗਤਾਂ ਨੂੰ ਵੰਡੇ ਗਏ । ਬਾਬਾ ਜੀ ਦੇ ਭੰਡਾਰੇ ਵਿੱਚ ਬਾਵਾ ਸਲਪੋਨਾ ,ਪਿਊਸ਼ ਸਲਪੋਨਾ ਆਦਿ ਨੇ ਭਗਤਾਂ ਨੂੰ ਭੰਡਾਰਾ ਛਕਾ ਕੇ ਸੇਵਾ ਕੀਤੀ। ਇਸ ਮੌਕੇ ਪ੍ਰਧਾਨ ਤਿਲਕ ਰਾਜ ਜੋਸ਼ੀ, ਵਰਿੰਦਰ ਸਲਪੋਨਾ ਨੇ ਬਾਬਾ ਜੀ ਦੇ ਭੰਡਾਰੇ ਤੇ ਚੌਂਕੀ ਵਿੱਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਟੀਆਰ ਜੋਸ਼ੀ, ਬਿੰਦੀ ਸਲਪੋਨਾ, ਪ੍ਰੋਫੈਸਰ ਵਿਜੇ ਬਾਂਸਲ, ਮਾਸਟਰ ਵੇਦ ਥਿੰਦ ,ਇੰਦਰ ਮੋਹਣ ਗੁਪਤਾ, ਗੁਲਸ਼ਨ ਗੁਪਤਾ, ਕਮਲਜੀਤ ਗੁਪਤਾ, ਗੁਲਸ਼ਨ ਧੀਰ, ਪੰਕਜ ਧੀਰ, ਮੁਕੇਸ਼ ਲਹੌਰਾ, ਜਤਿੰਦਰ ਲਹੌਰਾ, ਅਸ਼ੋਕ ਕਨੋਜੀਆ, ਸ਼ਸ਼ੀ ਚੋਪੜਾ, ਵਿਜੇ ਚੱਡਾ, ਮਾਸਟਰ ਰਵਿੰਦਰ ਠਾਕੁਰ, ਬੇਬੀ ਦੇਵਾ ਜੀ, ਪਿਆਰ ਕੌਰ ਦੇਵਾ ,ਮਿਸਤਰੀ ਗੁਰਦੀਪ ਸਿੰਘ, ਰਾਜ ਰਾਣੀ , ਸੋਮ ਕਾਂਤੀ, ਗੁਰਮਿੰਦਰ ਸਿੰਘ ਕੰਡਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਭਗਤ ਹਾਜ਼ਰ ਸਨ।
ਆਸ਼ਾ ਰਾਣੀ ਮੰਦਰ ਵਿੱਚ ਕਰਵਾਏ ਸਲਾਨਾ ਭੰਡਾਰੇ ਮੌਕੇ ਇੱਕ ਵਾਰੀ ਗੁਫਾ ਵਿੱਚੋਂ ਬੋਲ ਪੌਣਾ ਹਾਰੀਆ, ਧੂਣੇ ਵਾਲੇ ਦੀ ਜੈ ਦੁੱਧਾਧਾਰੀ ਦੀ ਜੈ' ਭਜਨਾਂ ਤੇ ਨੱਚੇ ਭਗਤ ਬਾਬਾ ਬਾਲਕ ਨਾਥ ਜੀ ਨੂੰ ਭਗਵਾਨ ਸ਼ਿਵ ਦੇ ਅਵਤਾਰ ਵਜੋਂ ਪੁਜਿਆ ਜਾਂਦਾ- ਨੀਟੂ
By -
April 20, 2025