ਸੁਲਤਾਨਪੁਰ ਲੋਧੀ-14 ਅਪ੍ਰੈਲ ( ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ) ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 134ਵਾਂ ਜਨਮਦਿਨ ਮਨਾਇਆ ਗਿਆ ਇਸ ਸਮਾਗਮ ਵਿੱਚ ਪਾਰਟੀ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੱਬੋਵਾਲ ਇਸ ਵਿਸ਼ਾਲ ਰੈਲੀ ਨੂੰ ਰੇਲਵੇ ਸਟੇਸ਼ਨ ਤੋਂ ਝੰਡੀ ਦੇ ਕੇ ਰਵਾਨਾ ਕੀਤਾ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਬਸ ਸਟੈਂਡ ਸੁਲਤਾਨਪੁਰ ਲੋਧੀ ਜਾ ਕੇ ਸਮਾਪਤ ਹੋਇਆ ਪਾਰਟੀ ਪ੍ਰਧਾਨ ਨੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਇਸ ਜਨਮ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਜੱਬੋਵਾਲ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਪਮਾਨ ਜਨਕ ਸ਼ਬਦ ਬੋਲ ਅਤੇ ਇਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਵੱਲੋਂ ਬੁੱਤ ਤੋੜੇ ਜਾਣ ਅਤੇ ਉਹਨਾਂ ਦੇ ਬੁੱਤ ਦੇ ਨੇੜੇ ਅਪਮਾਨ ਜਨਕ ਸ਼ਬਦ ਅਤੇ ਨਾਅਰੇ ਲਿਖਣ ਦਿਖਣ ਤੇ ਸਮੇਂ ਸਮੇਂ ਤੇ ਅਪਮਾਨ ਕਰਨ ਵਾਲੇ ਲੋਕ ਅਤੇ ਇਹਨਾਂ ਨੂੰ ਵਿਦੇਸ਼ਾਂ ਵਿੱਚ ਬੈਠਾ ਅੱਤਵਾਦੀ ਗੁਰਪਤਵੰਤ ਪੰਨੂ ਅਤੇ ਸ਼ਰਾਰਤੀ ਸ਼ਹਿ ਦੇਣ ਵਾਲਾ ਜੋ 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਬੁੱਤ ਹਟਾਉਣ ਅਤੇ ਪੰਜਾਬ ਹਰਿਆਣਾ ਵਿੱਚ 14 ਅਪ੍ਰੈਲ ਨੂੰ ਸਮਾਗਮਾਂ ਨੂੰ ਰੋਕਣ ਦੀਆਂ ਧਮਕੀਆਂ ਦੇ ਰਿਹਾ ਹੈ। ਇਹ ਖਾਲਿਸਤਾਨੀ ਸਮਰਥਕ ਗੁਰ ਗੁਰਪਤਵੰਤ ਪੰਨੂ ਵਿੱਚ ਹਿੰਮਤ ਹੈ ਤਾਂ ਪੰਜਾਬ ਦੀ ਧਰਤੀ ਤੇ ਆ ਕੇ ਅਜਿਹੇ ਬੋਲ ਬੋਲੇ ਜੋ ਗੁਰਪੁਤਵੰਤ ਪੰਨੂ ਅਤੇ ਹੋਰ ਸੰਵਿਧਾਨ ਵਿਰੋਧੀ ਲੋਕ ਮੂਰਤੀਆਂ ਨੂੰ ਹਟਾਉਣ ਦੀ ਗੱਲ ਕਰਦੇ ਹਨ ਇਹਨਾਂ ਮੂਰਤੀਆਂ ਨੂੰ ਛੋਹ ਵੀ ਨਹੀਂ ਸਕਦੇ ਜੱਬੋਵਾਲ ਨੇ ਕਿਹਾ ਕਿ ਜਿਨਾਂ ਲੋਕਾਂ ਨੇ ਅੰਮ੍ਰਿਤਸਰ ਫਲੋਰ ਬਟਾਲਾ ਵਿੱਚ ਬੇਅਦਬੀਆਂ ਕੀਤੀਆਂ ਹਨ ਉਨਾਂ ਲੋਕਾਂ ਵਿਰੁੱਧ ਦੇਸ਼ ਧਰੋਹ ਦਾ ਮੁਕਦਮਾ ਦਰਜ ਕਰਕੇ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਘਨਉਣਾ ਕੰਮ ਕਰਨ ਦੀ ਹਿੰਮਤ ਨਾ ਕਰੇ ਜੱਬੋਵਾਲ ਨੇ ਕਿਹਾ ਕਿ ਮੂਰਤੀਆਂ ਤੋੜਨ ਨਾਲ ਛੇੜ ਛਾੜ ਕਰਨ ਦਾ ਮਤਬਲ ਭਾਰਤੀ ਸੰਵਿਧਾਨ ਦਾ ਅਪਮਾਨ ਕਰਨਾ ਹੈ ਇਸ ਸਮਾਗਮ ਵਿੱਚ ਸਮਾਗਮ ਵਿੱਚ ਕੇਵਲ ਸਿੰਘ ਘਰੂ ਉਪ ਪ੍ਰਧਾਨ ਬਲਦੇਵ ਸਿੰਘ ਮਨਿਆਲਾ ਜਨਰਲ ਸਕੱਤਰ ਬਲਜਿੰਦਰ ਸਿੰਘ ਥਿੰਦ ਯੂਥ ਪ੍ਰਧਾਨ ਸਰਬਜੀਤ ਥਾਪਰ ਉਪ ਪ੍ਰਧਾਨ ਯੂਥ ਵਿੰਗ ਕਸ਼ਮੀਰ ਸਿੰਘ ਮੋਮੀ ਜਿਲ੍ਹਾ ਪ੍ਰਧਾਨ ਕਪੂਰਥਲਾ ਸਤਨਾਮ ਸਿੰਘ ਮਲਸੀਆਂ ਸਕੱਤਰ ਪੰਜਾਬ ਤਰਸੇਮ ਸਿੰਘ ਨਸੀਰੇਵਾਲ ਇਨਚਾਰਜ ਜਿਲਾ ਕਪੂਰਥਲਾ ਬੀਬੀ ਸੁਰਜੀਤ ਕੌਰ ਕਾਲਰੂਬੀਬੀ ਸ਼ਿੰਦਰ ਕੌਰ ਮਸੀਤਾ ਬੀਬੀ ਅਮਰਜੀਤ ਕੌਰ ਕਿਰਨ ਕੁਮਾਰੀ ਹੰਸਰਾਜ ਸਰਦਾਰ ਬਹਾਦਰ ਸਿੰਘ ਰਵੀ ਕੁਮਾਰ ਅਜੇ ਕੁਮਾਰ ਜਸਪਾਲ ਸਿੰਘ ਜੱਗਾ ਸਾਈ ਸੁਖਦੇਵ ਸਿੰਘ ਅਮਨਜੋਤ ਅਮਰ ਸਿੰਘ ਇਕਬਾਲ ਸਿੰਘ ਖਾਲਸਾ ਬਲਕਾਰ ਸਿੰਘ ਨੂੰ ਨਸੀਰੇਵਾਲ ਜੋਗਿੰਦਰ ਸਿੰਘ ਮੀਰੇ ਆਦਿ ਹਾਜ਼ਰ ਸਨ
ਡਾਂ ਅੰਬੇਡਕਰ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਸੰਵਿਧਾਨ ਅਤੇ ਦੇਸ਼ ਵਿਰੋਧੀ- ਜੱਬੋਵਾਲ
By -
April 14, 2025