ਸੁਲਤਾਨਪੁਰ ਲੋਧੀ 26 ਅਪ੍ਰੈਲ (ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ ) ਸੁਲਤਾਨਪੁਰ ਲੋਧੀ ਦੇ ਪਿੰਡ ਮੁੱਲਾ ਕਾਲਾ ਵਿਖੇ ਸਾਬਕਾ ਸਰਪੰਚ ਤੇ ਉਹਦੇ ਭਰਾ ਦਰਮਿਆਨ ਕਨਕ ਦੀ ਵਾਢੀ ਨੂੰ ਲੈ ਕੇ ਕੋਈ ਲੜਾਈ ਦੌਰਾਨ ਦੋਨੇ ਤਰ੍ਹਾਂ ਫੱਟੜ ਜੇਰੇ ਇਲਾਜ ਸਿਵਿਲ ਹਸਪਾਤਲ ਵਿਖੇ।ਦਾਖਲ। ਇਸ ਮੌਕੇ ਸਿਵਲ ਹਸਪਤਾਲ ਦਾਖਲ ਹਰਮੀਤ ਕੌਰ ਪਤਨੀ ਸਾਬਕਾ ਸਰਪੰਚ ਕਸ਼ਮੀਰ ਸਿੰਘ ਪਤੀ ਨੇ ਦੱਸਿਆ ਕਿ ਉਹਨਾਂ ਦੀ ਜੱਦੀ ਜਮੀਨ ਜੋ ਉਹਨਾਂ ਦੇ ਦਾਦਾ ਦਾਦੀ ਦੇ ਨਾਂ ਸੀ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਨਾਂ ਗੁਰਦੀਪ ਸਿੰਘ ਦੇ ਨਾਂ ਸੀ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜ਼ਮੀਨ ਤੇ ਉਹਦਾ ਛੋਟਾ ਭਰਾ ਗੁਰਜਿੰਦਰ ਸਿੰਘ ਵਾਹੀ ਕਰਦਾ ਸੀ । ਇਸ ਵਾਰ ਮੈਂ ਆਪਣੇ ਹਿੱਸੇ ਦੀ ਜ਼ਮੀਨ ਤੇ ਕਣਕ ਬੀਜੀ ਹੋਈ ਸੀ ਅਤੇ ਹੁਣ ਜਦੋਂ ਕਣਕ ਮੈਂ ਵੱਢਣ ਗਿਆ ਮਸ਼ੀਨ ਲੈ ਕੇ ਤਾਂ ਗੁਰਜਿੰਦਰ ਸਿੰਘ ਨੇ ਸਾਡੇ ਨਾਲ ਲੜਾਈ ਝਗੜਾ ਕੀਤਾ ਤੇ ਮੇਰੀ ਜਨਾਨੀ ਹਰਮੀਤ ਕੌਰ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਨੇ ਦੋਸ਼ ਲਾਇਆ ਹੈ ਕਿ ਉਹ ਧੱਕੇ ਦੇ ਨਾਲ ਸਾਰੀ ਜਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
ਇਸ ਸਬੰਧ ਦੇ ਵਿੱਚ ਜਦੋਂ ਦੂਸਰੀ ਧਿਰ ਜੋ ਗੁਰਜਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵੀ ਫੱਟੜ ਸਿਵਿਲ ਹਸਪਾਤਲ ਜੇਰੇ ਇਲਾਜ ਹੈ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿ ਉਹਨਾਂ ਦੀ ਇਹ ਜੱਦੀ ਜ਼ਮੀਨ ਹੈ ਜੋ ਸਾਡੇ ਪਿਤਾ ਦੇ ਨਾਂ ਤੇ ਹੈ ਜ਼ਮੀਨ ਦੀ ਮਾਲਿਕ ਇਸ ਸਮੇਂ ਸਾਡੀ ਮਾਂ ਹੈ ਸਾਰੀ ਜਮੀਨ ਦੀ ਰੇਖ ਦੇਖ ਸਾਡੀ ਮਾਂ ਕਰਦੇ ਅਸੀਂ ਉਸ ਨੂੰ ਜਮੀਨ ਦੀ ਵਾਹੀ ਕਰਕੇ ਦਿੰਨੇ ਹਾਂ ਪਰੰਤੂ ਇਹ ਧੱਕੇ ਦੇ ਨਾਲ ਜਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਹਨਾਂ ਕਿਹਾ ਹੈ ਕਿ ਲੜਾਈਆਂ ਦੋਵਾਂ ਤੀਵੀਆਂ ਦੇ ਵਿੱਚ ਹੋਈ ਮੇਰੀ ਜਨਾਨੀ ਦੀ ਇਹਦੀ ਜਨਾਨੀ ਦੇ ਦਰਮਿਆਨ ਹੋਈ ਹੈ ਇਹ ਇਸ ਬਰਸੇ ਲੈ ਗਏ ਸਾਨੂੰ ਮਾਰਨ ਪਿਆ ਹੈ। ਉਸਨੇ ਬਰਸਾ ਮਾਰ ਕੇ ਮੈਨੂੰ ਜ਼ਖਮੀ ਕਰ ਦਿੱਤਾ । ਇਹ ਸਾਰਾ ਅਸਰ ਝੂਠ ਬੋਲ ਰਿਹਾ ਹੈ ਤੁਸੀਂ ਪੰਚਾਇਤ ਕੋਲੋਂ ਜਾ ਕੇ ਸਾਰੀ ਸੱਚਾਈ ਪਤਾ ਕਰ ਸਕਦੇ ਹੋ ਉਹਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨੂੰ ਇਨਸਾਫ ਦਵਾਇਆ ਜਾਵੇ।
ਪਿੰਡ ਮੁੱਲਾ ਕਾਲਾ ਵਿਖੇ ਕਣਕ ਦੀ ਵਾਢੀ ਨੂੰ ਲੈ ਕੇ ਜ਼ਖਮੀ ਹੋਈਆਂ ਧਿਰਾਂ ਹਰਮੀਤ ਕੌਰ ਅਤੇ ਦੂਜੀ ਧਿਰ ਗੁਰਜਿੰਦਰ ਸਿੰਘ ਜੇਰੇ ਇਲਾਜ ਹਸਪਤਾਲ ਦਾਖਲ
By -
April 26, 2025