No title
By -
April 23, 2025
ਸੁਲਤਾਨਪੁਰ ਲੋਧੀ 18 ਅਪ੍ਰੈਲ( ਲਾਡੀ, ਦੀਪ ਚੌਧਰੀ, ਓਪੀ ਚੌਧਰੀ )ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਮਹੱਲਾ ਪ੍ਰੇਮਪੁਰਾ ਵਿਖੇ ਮਹੀਨੇ ਤੋਂ ਵੱਧ ਸਮੇਂ ਹੋਣ ਤੋ ਬਾਅਦ ਞੀ ਪੀਣ ਵਾਲੇ ਪਾਣੀ ਵਿੱਚ ਸੀਵਰਜ ਦਾ ਪਾਣੀ ਆਣ ਕਾਰਨ ਲੋਕ ਹੋਏ ਡਾਢੇ ਪਰੇਸ਼ਾਨ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦੇ ਯੋਗ ਨਿਕਾਸੀ ਪ੍ਰਬੰਧ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਸ਼ਹਿਰ ਦੇ ਕਈ ਮਹੱਲਿਆਂ ਵਿੱਚ ਗੰਦੇ ਪਾਣੀ ਦੀਆਂ ਖਬਰਾਂ ਆਮ ਵੇਖਣ ਨੂੰ ਮਿਲੀਆਂ । ਮੁਹੱਲਾ ਪ੍ਰੇਮਪੁਰਾ ਦੇ ਨਿਵਾਸੀ ਬੀਬੀਆਂ ਗੁਰਦੀਪ ਕੌਰ ,ਜੋਗਿੰਦਰ ਕੌਰ ,ਪਰਮਜੀਤ ਕੌਰ ,ਜਸਬੀਰ ਕੌਰ ,ਮਨਜੀਤ ਕੌਰ ਨੇ ਗੰਦਾ ਪਾਣੀ ਦਿਖਾਉਂਦੇ ਹੋਏ ਨਗਰ ਕੌਂਸਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਉਹਨਾਂ ਨੇ ਕਿਹਾ ਹੁਣ ਸ਼ਹਿਰ ਦੇ ਸੀਵਰੇਜ਼ ਦੇ ਗੰਦੇ ਪਾਣੀ ਦੇ ਰਲਣ ਕਾਰਨ ਮੁਹੱਲਾ ਨਿਵਾਸੀ ਬੁਰ੍ਹੀ ਤਰ੍ਹਾਂ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਜਿਹੀ ਭਿਆਨਕ ਬੀਮਾਰੀ ਦੇ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਮੁਹੱਲਾ ਨਿਵਾਸੀਆਂ ਵੱਲੋਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਤੇ ਵਿਭਾਗੀ ਅਧਿਕਾਰੀਆਂ ਨਾਲ ਵੀ ਰਾਬਤਾ ਕੀਤਾ ਗਿਆ, ਜਿਸ ’ਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਫ਼ੌਰੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਨੂੰ ਅਣਦੇਖਿਆ ਕੀਤਾ ਗਿਆ ਤਾਂ ਇਸ ‘ਤੇ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ।