ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਾਈਕਲ ਰੈਲੀ ਕੱਢੀ ਗਈ। ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨਸ਼ਿਆਂ ਵਿਰੁੱਧ ਲੜਾਈ ਲੜਨੀ ਚਾਹੀਦੀ ਹੈ :ਸੱਜਣ ਸਿੰਘ ਚੀਮਾ

B11 NEWS
By -
ਸੁਲਤਾਨਪੁਰ ਲੋਧੀ 28 ਅਪ੍ਰੈਲ (ਲਾਡੀ,ਦੀਪ ਚੌਧਰੀ,ੳ.ਪੀ  ਚੌਧਰੀ )
ਹਰ ਇੱਕ ਵਿਅਕਤੀ ਨੂੰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨਸ਼ਿਆਂ ਵਿਰੁੱਧ ਲੜਾਈ ਲੜਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਬਚਾ ਸਕੀਏ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਚੇਅਰਮੈਨ ਇੰਪਰੂਵਮੈਂਟ ਕਪੂਰਥਲਾ ਨੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਥਾਨਕ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਸਾਈਕਲ ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਕੀਤਾ। ਉਹਨਾਂ ਕਿਹਾ ਕਿ ਨਸ਼ੇ ਹੀ ਜ਼ੁਲਮ ਦੀ ਜੜ ਹਨ, ਇਸ ਲਈ ਸਾਨੂੰ ਮਿਲ ਕੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਪੰਜਾਬ ਅੱਜ ਦੇਸ਼ ਵਿੱਚ 16ਵੇਂ ਨੰਬਰ ਤੇ ਹੈ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਸਫਲ ਹੋਣ ਤੋਂ ਬਾਅਦ ਸਾਡਾ ਸੂਬਾ ਦਸਵੇਂ ਨੰਬਰ ਤੇ ਆ ਜਾਵੇਗਾ। ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿਣ ਤਾਂ ਜੋ ਆਪਾਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ। ਸਾਈਕਲ ਰੈਲੀ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਤੋਂ ਚੱਲ ਕੇ ਤਲਵੰਡੀ ਚੌਕ, ਆਰੀਆ ਸਮਾਜ ਚੌਂਕ, ਸ਼ਹੀਦ ਊਧਮ ਸਿੰਘ ਚੌਂਕ, ਕਚਹਿਰੀ ਚੌਂਕ ਤੋਂ ਹੁੰਦੀ ਹੋਈ ਵਾਪਸ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ ਵਿਖੇ ਜਾ ਕੇ ਸੰਪੰਨ ਹੋਈ। ਅਕਾਲ ਗਰੁੱਪ ਦੇ ਐਮ ਡੀ ਸੁਖਦੇਵ ਸਿੰਘ ਜੱਜ ਨੇ ਇਸ ਮੌਕੇ ਸੱਜਣ ਸਿੰਘ ਚੀਮਾ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਹੋਇਆਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵੱਖ ਵੱਖ ਸਕੂਲੀ ਬੱਚਿਆਂ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੱਢੀ ਗਈ ਸਾਈਕਲ ਰੈਲੀ ਵਿੱਚ ਭਾਗ ਲਿਆ।
ਇਸ ਮੌਕੇ ਐਸ ਡੀ ਐਮ, ਡੀ ਐਸ ਪੀ, ਐੱਸ ਐੱਚ ਓ, ਨਾਇਬ ਤਹਿਸੀਲਦਾਰ, ਏ ਆਰ ਜੋਬਨਜੀਤ ਸਿੰਘ, ਡਾ. ਦਵਿੰਦਰ ਪਾਲ ਸਿੰਘ ਐਸਐਮਓ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ, ਪਾਵਰਕਾਮ ਨੰਬਰ -1 ਦੇ ਐਸਡੀਓ ਕੁਲਵਿੰਦਰ ਸਿੰਘ ਸੰਧੂ, ਨੰਬਰ -2 ਦੇ ਐਸ ਡੀ ਓ ਮਲਕੀਤ ਸਿੰਘ, ਡਾ. ਸੁਖਵਿੰਦਰ ਕੌਰ, ਸੰਨੀ ਸਹੋਤਾ, ਦੀਵਾਨ ਸਿੰਘ, ਅਮਰਿੰਦਰ ਸਿੰਘ, ਅਕਾਲ ਗਰੁੱਪ ਦੇ ਐਮ ਡੀ ਸੁਖਦੇਵ ਸਿੰਘ ਜੱਜ, ਪ੍ਰਗਟ ਸਿੰਘ ਜੱਜ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਐਮ ਡੀ ਕਮਲਦੀਪ ਕੌਰ, ਆਪ ਆਗੂ ਸੁਖਵਿੰਦਰ ਸਿੰਘ ਸੋਢੀ, ਦਸ਼ਮੇਸ਼ ਅਕੈਡਮੀ ਦੇ ਪ੍ਰਿੰਸੀਪਲ ਅਮਨਦੀਪ ਸਿੰਘ, ਯੂਥ ਵਿੰਗ ਦੇ ਜਿਲਾ ਪ੍ਰਧਾਨ ਆਕਾਸ਼ਦੀਪ ਸਿੰਘ, ਪੀ ਏ ਲਵਪ੍ਰੀਤ ਸਿੰਘ, ਜਸਕਮਲ ਸਿੰਘ ਤਲਵੰਡੀ ਚੌਧਰੀਆਂ, ਜੇਈ ਸਰਵਣ ਕੁਮਾਰ, ਹਰਭਜਨ ਸਿੰਘ ਸਬ ਇੰਸਪੈਕਟਰ, ਖੇਤੀਬਾੜੀ ਅਫਸਰ ਪਰਮਿੰਦਰ ਕੁਮਾਰ, ਸਟੈਨੋ ਜਗਦੀਸ਼ ਲਾਲ, ਸੀਨੀਅਰ ਸਹਾਇਕ ਗੁਰਵਿੰਦਰ ਸਿੰਘ ਵਿਰਕ, ਰੀਡਰ ਰਣਜੀਤ ਸਿੰਘ ਸੈਣੀ, ਰੀਡਰ ਚੱਤਰ ਸਿੰਘ ਜੋਸਨ, ਮਾਸਟਰ ਨਰੇਸ਼ ਕੋਹਲੀ ਸਟੇਜ ਸਕੱਤਰ, ਹਰਵਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਬਲਵਿੰਦਰ ਸਿੰਘ, ਰਣਜੀਤ ਸਿੰਘ, ਹਰਨੇਕ ਸਿੰਘ, ਪ੍ਰਭਪਾਲ ਸਿੰਘ, ਜਸਵੀਰ ਸਿੰਘ ਸੂਜੋਕਾਲੀਆ, ਗੁਰਪ੍ਰੀਤ ਸਿੰਘ ਸਮੂਹ ਪੰਚਾਇਤ ਸਕੱਤਰ ਤੋਂ ਇਲਾਵਾ ਵੱਖ-ਵੱਖ ਸਰਕਾਰੀ ਅਧਿਕਾਰੀ ਸਕੂਲਾਂ ਦੇ ਪ੍ਰਿੰ: ਸਾਹਿਬਾਨ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।