ਵਾਟਰ ਸਪਲਾਈ ਵਿਭਾਗ ਨੂੰ ਪੰਚਾਇਤਾਂ ਹਵਾਲੇ ਕਰਕੇ ਆਪਣੀ ਜਿੰਮੇਵਾਰੀ ਤੋਂ ਨਾਂ ਭੱਜੇ ਸਰਕਾਰ - ਕੌਂਡਲ

B11 NEWS
By -
ਸੁਲਤਾਨਪੁਰ  ਲੋਧੀ16 ਅਪ੍ਰੈਲ( ਲਾਡੀ, ਦੀਪ ਚੌਧਰੀ ,ਓਪੀ ਚੌਧਰੀ) ਪਹਿਲਾਂ ਪੰਚਾਇਤਾਂ ਕੋਲ ਚੱਲ ਰਹੀਆਂ ਟੈਂਕੀਆਂ ਦਾ ਬੁਰਾ ਹਾਲ ਇਹ ਸ਼ਬਦ
ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਸੰਜੀਵ ਕੌਂਡਲ ਨੇ ਸੁਲਤਾਨਪੁਰ ਲੋਧੀ ਵਿੱਚ ਕੰਮ ਕਰ ਰਹੇ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਵਰਕਰਾਂ ਨਾਲ ਮੀਟਿੰਗ ਦੋਰਾਨ ਕਹੇ।ਇਸ ਮੌਕੇ ਕੌਂਡਲ ਨੇ ਦੱਸਿਆ ਕਿ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਟੈਂਕੀਆਂ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਡੀ ਸੀ ਐਸ ਸਕੀਮ ਅਧੀਨ ਪਟਵਾਰੀਆਂ ਨਾਲ ਲਗਾ ਦਿੱਤੀਆਂ ਸੀ ਜਿਸ ਦੀ ਜਾਣਕਾਰੀ ਯੂਨੀਅਨ ਦੇ ਸੂਬਾ ਸਕੱਤਰ ਕੌਂਡਲ ਨੂੰ ਮਿਲੀ ਤਾਂ ਫੇਰ ਸੂਬਾ ਸਕੱਤਰ ਨੇ ਸੁਲਤਾਨਪੁਰ ਦੀ ਸਾਰੀ ਟੀਮ ਨਾਲ ਜਾ ਕੇ ਉਹ ਆਰਡਰ ਕੈਂਸਲ ਕਰਵਾਏ ਜਿਸ ਨਾਲ ਵਰਕਰਾਂ ਨੂੰ ਰਾਹਤ ਮਿਲੀ ਸੂਬਾ ਸਕੱਤਰ ਸੰਜੀਵ ਕੌਂਡਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੀਆਂ ਟੈਂਕੀਆਂ ਨੂੰ ਪੰਚਾਇਤਾਂ ਹਵਾਲੇ ਕਰਨ ਲਈ ਅਫ਼ਸਰਾਂ ਤੇ ਜੋਰ ਪਾਇਆ ਜਾ ਰਿਹਾ ਹੈ  ਜਿਸ ਦਾ ਸਿੱਧਾ ਨੁਕਸਾਨ ਟੈਂਕੀਆਂ ਤੇ ਕੰਮ ਕਰਦੇ ਮੁਲਾਜ਼ਮਾਂ ਦਾ ਹੋਵੇਗਾ ਤੇ ਦੂਸਰਾ ਇਹ ਟੈਂਕੀਆਂ ਪੰਚਾਇਤਾਂ ਕੋਲੋਂ ਨਹੀਂ ਚਲਣੀਆਂ ਇਹ ਗੱਲ ਪੱਕੀ ਹੈ ਉਸ ਤੋਂ ਬਾਅਦ ਫੇਰ ਸਾਰੇ ਪੰਜਾਬ ਦੀਆਂ ਟੈਂਕੀਆਂ ਨੂੰ ਕਿਸੇ ਸਰਮਾਏਦਾਰ ਵਿਅਕਤੀ ਨੂੰ ਠੇਕਾ ਦਿੱਤਾ ਜਾਵੇਗਾ ਜਿਹੜਾ ਕਿ  ਪ੍ਰਾਈਵੇਟ ਕੰਪਨੀ ਵਾਂਗ ਪਹਿਲਾਂ ਕੁਛ ਸਮਾਂ ਫਰੀ ਪਾਣੀ ਦਿਉਗਾ ਤੇ ਫੇਰ ਬਾਅਦ ਵਿੱਚ ਆਪਣੀ ਮਰਜੀ ਨਾਲ 400-500 ਪ੍ਰਤੀ ਮਹੀਨਾ ਪਾਣੀ ਬੇਚੁਗਾ ।ਜਿਸ ਦਾ ਹਰਜਾਨਾ ਪੰਜਾਬ ਦੇ ਲੋਕਾਂ ਨੂੰ ਭੁਗਤਨਾ ਪਵੇਗਾ ਇਸ ਲਈ ਕੌਂਡਲ ਨੇ ਸਾਰੇ ਵਰਕਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਿੰਨਾ ਚਿਰ ਸਾਡੇ ਵਿੱਚ ਜਾਨ ਹੈ ਉਨ੍ਹਾਂ ਚਿਰ ਅਸੀਂ ਪੰਚਾਇਤੀਕਰਨ ਖਿਲਾਫ ਅਪਣੀ ਲੜਾਈ ਜਾਰੀ ਰੱਖਾਂਗੇ ਇਸ ਮੀਟਿੰਗ ਵਿੱਚ ਸੂਬਾ ਆਗੂ ਅਨਿਲ ਕੁਮਾਰ ਨਾਹਰ, ਹਰਦੀਪ ਸਿੰਘ, ਪ੍ਰੇਮ ਸਿੰਘ, ਲਵਪ੍ਰੀਤ , ਜਸਵੀਰ ਸਿੰਘ ਆਦਿ ਮੈਂਬਰ ਹਾਜਿਰ ਹੋਏ