ਪਹਿਲਗਾਮ ਹਮਲੇ ਦੇ ਦੋਸ਼ੀਆਂ ਤੇ ਉਨ੍ਹਾਂ ਨੂੰ ਫੰਡਿੰਗ ਕਰਨ ਵਾਲੇ ਅਨਸਰਾਂ ਦੀ ਨਿਰਪੱਖ ਜਾਂਚ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ- ਪਾਠਕ, ਨੀਟੂ, ਅਭੀ----- "ਦੇਸ਼ ਵਿੱਚ ਵਧ ਰਹੀਆਂ ਹਿੰਦੂਆਂ ’ਤੇ ਹਮਲਿਆਂ ਦੀਆਂ ਘਟਨਾਵਾਂ ਬਹੁਤ ਹੀ ਨਿੰਦਣਯੋਗ –

B11 NEWS
By -
ਸੁਲਤਾਨਪੁਰ ਲੋਧੀ , 24 ਅਪ੍ਰੈਲ (ਲਾਡੀ,ਦੀਪਚੌਧਰੀ,ੳ.ਪੀ ਚੌਧਰੀ )ਅੱਤਵਾਦ ਤੇ ਨਸ਼ਾ ਸਮੱਗਲਰਾਂ ਵਿਰੁੱਧ  ਲੜ੍ਹਾਈ ਲੜਨ ਵਾਲੇ ਸਮਾਜ ਸੇਵੀ ਹਿੰਦੂ ਆਗੂ ਵਾਸੂ ਪਾਠਕ , ਸ਼ਿਵ ਮੰਦਰ ਚੌੜਾ ਖੂਹ ਸਦਰ ਬਜਾਰ ਦੇ ਪ੍ਰਧਾਨ ਰਾਕੇਸ਼ ਨੀਟੂ ਹਲਕਾ ਇੰਚਾਰਜ ਭਾਜਪਾ, ਸੀਨੀਅਰ ਆਗੂ ਅਭੀ ਰਾਜਪੂਤ ਆਦਿ ਆਗੂਆਂ ਨੇ ਅੱਜ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਪਹਿਲਗਾਮ ਹਮਲੇ ਦੇ ਦੋਸ਼ੀਆਂ ਤੇ ਉਨ੍ਹਾਂ ਨੂੰ ਫੰਡਿੰਗ ਕਰਨ ਵਾਲੇ ਅਨਸਰਾਂ ਦੀ ਨਿਰਪੱਖ ਜਾਂਚ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ । ਉਨ੍ਹਾਂ ਸੈਲਾਨੀ ਹਿੰਦੂਆਂ ਤੇ ਹੋਏ ਹਮਲੇ ਦੀ ਸਖਤ ਨਿਖੇਧੀ ਕਰਦੇ ਕਿਹਾ ਕਿ ਪਾਕਿਸਤਾਨੀ ਦੀ ਸ਼ਹਿ ਪ੍ਰਾਪਤ ਅੱਤਵਾਦੀਆਂ ਵੱਲੋਂ ਸ਼ਾਜਿਸ਼ ਤਹਿਤ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਮਾਹੌਲ ਖੁਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਇਸ ਸਮੇ ਪਾਕਿਸਤਾਨੀ ਅੱਤਵਾਦੀਆਂ ਦੇ ਪੁਤਲੇ ਸਾੜਕੇ ਰੋਸ ਪ੍ਰਦਰਸ਼ਨ ਵੀ ਕੀਤਾ ।
ਸ੍ਰੀ ਵਾਸੂ ਪਾਠਕ, ਰਾਕੇਸ਼ ਨੀਟੂ ਤੇ ਅਭੀ ਰਾਜਪੂਤ ਨੇ ਕਿਹਾ ਕਿ ਵੱਖ ਵੱਖ ਸੂਬਿਆਂ ਤੋਂ ਇਕ ਫਿਰਕੇ ਦੇ ਅਣਪਛਾਤੇ ਲੋਕਾਂ ਵੱਲੋਂ ਪੰਜਾਬ ਵਿਚ ਵੀ ਵੱਡੀ ਪੱਧਰ ਤੇ ਡੇਰੇ ਲਗਾਏ ਹੋਏ ਹਨ । ਕਈਆਂ ਲੋਕਾਂ ਨੇ ਵੱਡੀਆਂ ਵੱਡੀਆਂ ਕੋਠੀਆਂ ਤੇ ਕਾਰੋਬਾਰ ਸ਼ੁਰੂ ਕੀਤੇ ਹੋਏ ਹਨ ਪਰ ਹਾਲੇ ਤੱਕ ਉਨ੍ਹਾਂ ਦਾ ਅਸਲੀ ਪਤਾ ਠਿਕਾਣਾ ਕਿਸੇ ਕੋਲ ਵੀ ਨਹੀ ਹੈ । ਉਨ੍ਹਾਂ ਦੋਸ਼ ਲਾਇਆ ਕਿ ਬਾਹਰੀ ਸੂਬਿਆਂ ਤੋਂ ਇੱਥੇ ਰਹਿੰਦੇ ਲੋਕਾਂ ਦਾ ਪੁਲਸ ਜਾਂ ਪ੍ਰਸ਼ਾਸ਼ਨ ਕੋਲ ਵੀ ਕੋਈ ਰਿਕਾਰਡ ਨਹੀ ਹੈ । ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਗੁਰੂ ਨਗਰੀ ਵਿਖੇ ਵੀ ਸ਼ਾਜਿਸ਼ ਤਹਿਤ ਕਈ ਦੂਜੇ ਸੂਬਿਆਂ ਤੋਂ ਦੂਜੇ ਧਰਮਾਂ ਦੇ ਲੋਕ ਕਿਰਾਏ ਦੀਆਂ ਕੋਠੀਆਂ ਤੇ ਘਰਾਂ ਵਿਚ ਰਹਿ ਰਹੇ ਹਨ । ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਹ ਬਾਹਰੀ ਲੋਕ ਇੱਥੇ ਆ ਕੇ ਪਹਿਲਗਾਮ ਵਾਂਗ ਹੀ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ।ਜਿਸ ਕਾਰਨ ਹਿੰਦੂ ਸਿੱਖ ਪਰਿਵਾਰਾਂ  ਵਿਚ ਭਾਰੀ ਡਰ ਦਾ ਮਾਹੌਲ ਹੈ । ਉਨ੍ਹਾਂ ਮੰਗ ਕੀਤੀ ਕਿ ਅਜਿਹੇ ਗਲਤ ਅਨਸਰਾਂ ਦੀ ਪਹਿਚਾਣ ਕਰਨ ਲਈ ਜਾਂਚ ਕੀਤੀ ਜਾਵੇ ਤੇ ਇਹਨਾਂ ਦੇ ਪਿਛਲੇ ਐਡਰੈਸ ਤੇ ਕੰਮਕਾਜ ਜਾਤ ਧਰਮ ਆਦਿ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਵੇ ।ਸ੍ਰੀ ਵਾਸੂ ਪਾਠਕ ਨੇ ਸ਼ੱਕ ਪ੍ਰਗਟ ਕੀਤਾ ਕਿ ਕਿੱਧਰੇ ਪਾਕਿਸਤਾਨ ਦੀ ਸ਼ਹਿ ਤੇ ਪੰਜਾਬ ਵਿਚ ਵੀ  ਕੋਈ ਸ਼ਾਜਿਸ਼ ਤਾਂ ਨਹੀ ਹੋ ਰਹੀ । ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਇਕ ਸ਼ਾਜਿਸ਼ ਤਹਿਤ ਇਕੱਲੇ ਸੁਲਤਾਨਪੁਰ ਲੋਧੀ ਸ਼ਹਿਰ ਵਿਚ ਹੀ 4 ਤੋਂ 5 ਹਜਾਰ ਦੂਜੇ ਸੂਬਿਆਂ ਦੇ ਲੋਕ ਗਲਤ ਮਨਸੂਬੇ ਨਾਲ ਆ ਚੁੱਕੇ ।ਜੋ ਕਿਸੇ ਸਮੇ ਵੀ ਪਹਿਲਗਾਮ ਵਰਗੀ ਹੋਰ ਘਟਨਾ ਨੂੰ ਅੰਜਾਮ ਨਾ ਦੇ ਸਕਣ ।ਇਸ ਲਈ ਪਹਿਲਾਂ ਹੀ ਉਨ੍ਹਾਂ ਗਲਤ ਅਨਸਰਾਂ ਦੀ ਪਹਿਚਾਣ ਕਰਕੇ ਕਾਰਵਾਈ ਕੀਤੀ ਜਾਵੇ ।
ਇਸ ਸਮੇ ਪ੍ਰੈਸ ਕਾਨਫਰੰਸ ਵਿਚ
ਇਸ ਮੌਕੇ ਸਮਾਜ ਸੇਵੀ ਆਗੂ ਵਾਸੁ ਪਾਠਕ, ਸੇਵਾਦਾਰ ਹਲਕਾ ਕਪੂਰਥਲਾ ਅਵਿ ਰਾਜਪੂਤ , ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ ਤੀਰਥ ਸਿੰਘ ਨੰਬੜਦਾਰ,ਪ੍ਰਦੀਪ ਕੁਮਾਰ ਗੋਲੂ,ਫੋਜਾ ਸਿੰਘ ਸਫਰੀ , ਅਸ਼ੋਕ ਕਨੌਜੀਆ, ਧੀਰਜ ਨਈਅਰ, ਸਾਹਿਲ ਗਿੱਲ,ਜਸਕਰਨ ਗਿੱਲ ,ਚੇਤਨ ਸ਼ਰਮਾ, ਸਰਬਜੀਤ ਸਿੰਘ, ਵਿਸ਼ਾਲ ਸਹੋਤਾ,ਰਾਜੀਵ ਸਹੋਤਾ, ਰੋਹਨ,ਕਾਲੂ, ਕਾਲੀ ਪ੍ਰਧਾਨ, ਅਵੀ ਪੰਡਿਤ ,ਕਤਿਕ ,ਕਰਨ , ਸਾਮੂ, ਅਵਿਨਾਸ਼ ਭੱਟੀ, ਸੋਨੂੰ